Connect with us

ਪੰਜਾਬੀ

ਭਲਾਈ ਯੋਜਨਾਵਾਂ ਦਾ ਲਾਭ ਈਸਾਈ ਸਮਾਜ ਤੱਕ ਪੰਹੁਚਾਇਆ ਜਾਵੇਗਾ – ਦੇਬੀ

Published

on

Benefits of welfare schemes will be extended to the Christian community - Debi

ਲੁਧਿਆਣਾ   :   ਵਿਧਾਨ ਸਭਾ ਸੈਂਟਰਲ ‘ਚ ਈਸਾਈ ਭਾਈਚਾਰੇ ਦੇ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇ ਸਮਰਥਨ ‘ਚ ਉੱਤਰਨ ਦੀ ਘੋਸ਼ਣਾ ਕਰਕੇ ਸਮੀਕਰਣ ਬਦਲ ਕੇ ਭਾਜਪਾ ਦੀ ਜਿੱਤ ਦੇ ਦਰਵਾਜੇ ਖੋਲ ਦਿੱਤੇ।

ਸ੍ਰੀ ਦੇਬੀ ਦੇ ਸਮਰਥਨ ਵਿਚ ਉਤਰੇ ਈਸਾਈ ਭਾਈਚਾਰੇ ਸੀਨੀਅਰ ਆਗੂਆਂ ਜਸਪਾਲ ਭੱਟੀ, ਡੇਵਿਡ ਮਸੀਹ, ਸਬੀਰ ਹੁਸੈਨ , ਵਰਿੰਦਰ ਸਿੰਘ, ਰਵੀ ਜੈਕਬ, ਵਿੱਕੀ ਖਾਨ, ਆਰਿਕ ਵਿਨੋਦ, ਵਿਲਿਅਮ ਮਸੀਹ, ਸੁਖਵਿੰਦਰ ਮਸੀਹ, ਅਭੀਸ਼ੇਕ ਭੱਟੀ, ਮੁਬਾਰਕ ਮਸੀਹ, ਸੰਤ ਮਸੀਹ, ਅਭੀਸ਼ੇਕ ਭੱਟੀ, ਗਾਡਿਅਨ ਜੋਨ ਤੇ ਮਣੀ ਸਹਿਤ ਹੋਰ ਹਾਜਰ ਲੋਕਾਂ ਨੇ ਭਾਜਪਾ ਵਲੋਂ ਘੱਟ ਗਿਣਤੀਆਂ ਖਾਸਕਰ ਈਸਾਈ ਭਾਈਚਾਰੇ ਦੇ ਹਿਤਾਂ ਦੀ ਰੱਖਿਆ ਲਈ ਤਿਆਰ ਕੀਤੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹੋਕੇ ਭਾਜਪਾ ਨੂੰ ਬਿਨ੍ਹਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ।

ਈਸਾਈ ਸਮਾਜ ਵਲੋਂ ਚੁਨਾਵੀ ਰਣਭੂਮੀ ਵਿਚ ਮਿਲੇ ਸਮਰਥਣ ਤੇ ਪਿਆਰ ਦਾ ਜ਼ਿਕਰ ਕਰਦੇ ਹੋਏ ਸ੍ਰੀ ਦੇਬੀ ਨੇ ਕਿਹਾ ਪੰਜਾਬ ‘ਚ ਭਾਜਪਾ ਸਰਕਾਰ ਬਣਨ ‘ਤੇ ਕੇਂਦਰ ਸਰਕਾਰ ਵਲੋ ਸਮਾਜ ਦੀ ਭਲਾਈ ਲਈ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਦਾ ਲਾਭ ਪੰਜਾਬ ਦੇ ਈਸਾਈ ਸਮਾਜ ਤੱਕ ਬਿਨ੍ਹਾਂ ਭੇਦਭਾਵ ਦੇ ਪੰਹੁਚਾਇਆ ਜਾਵੇਗਾ।

Facebook Comments

Trending