ਲੁਧਿਆਣਾ : ਵਿਦਿਆਰਥੀਆਂ ਦੇ ਨ੍ਰਿਤ ਹੁਨਰ ਨੂੰ ਨਿਖਾਰਨ ਲਈ ਬੀਸੀਐਮ ਆਰੀਆ ਸਕੂਲ ਲਲਤੋਂ ਵਿਖੇ ਆਡੀਟੋਰੀਅਮ ਵਿੱਚ ਚੌਥੀ ਅਤੇ ਪੰਜਵੀਂ ਜਮਾਤ ਲਈ ਇੰਟਰ ਕਲਾਸ ਬੂਗੀ ਵੂਗੀ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਵਿਸ਼ਾ ‘ਫੋਕ ਡਾਂਸ ਐਂਡ ਫ੍ਰੀ ਸਟਾਈਲ’ ਸੀ।
ਵਿਸ਼ੇ ਦੇ ਅਨੁਸਾਰ ਜ਼ਿੰਦਾ ਦਿਲ ਨੱਚਣ ਵਾਲਿਆਂ ਨੇ ਆਪਣੀਆਂ ਊਰਜਾਵਾਨ ਪੇਸ਼ਕਾਰੀਆਂ ਨਾਲਵਾਹ ਵਾਹ ਕਰਵਾਈ । ਪ੍ਰਿੰਸੀਪਲ ਸ੍ਰੀਮਤੀ ਕ੍ਰਿਤਿਕਾ ਸੇਠ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੁਕਾਬਲੇ ਵਿਚ ਪਹਿਲਾ ਸਥਾਨ ਵਿਦਿਆਰਥੀਆਂ ਅਹਾਨਾ ਧੀਰ (ਪੰਜਵੀ ਕਲਾਸ ), ਪ੍ਰਭਗੁਨ (ਚੌਥੀ ਕਲਾਸ ),ਨੇ ਦੂਜਾ ਅਤੇ ਪਲਕ (ਪੰਜਵੀ ਕਲਾਸ ) ਨੇ ਤੀਜਾ ਸਥਾਨ ਹਾਸਲ ਕੀਤਾ। ਦੋ ਵਿਦਿਆਰਥੀਆਂ ਨਿਯੋਨਿਕਾ (ਚੌਥੀ ਕਲਾਸ ), ਅਕਾਂਕਸ਼ (ਚੌਥੀ ਕਲਾਸ ) ਨੇ ਸਾਂਝੀ ਪੁਜੀਸ਼ਨ ਹਾਸਲ ਕੀਤੀ, ਜਿਨ੍ਹਾਂ ਨੇ ਆਪਣੇ ਰਾਜਸਥਾਨੀ, ਗੁਜਰਾਤੀ ਲੋਕ ਨਾਚ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਲੁੱਟ ਲਿਆ ।