ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਨੂੰ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਬੱਚਿਆਂ ਨੇ ਗਿਆਨ ਤੇ ਸੰਗੀਤ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਅਰਚਨਾ ਕੀਤੀ ਅਤੇ ਗਿਆਨ ਤੇ ਸਿੱਖਿਆ ਦਾ ਵਰ ਮੰਗਿਆ। ਬੱਚਿਆਂ ਦੁਆਰਾ ਬੜੀ ਸ਼ਰਧਾ ਨਾਲ ਗਾਏ ਗਏ ਮਾਂ ਸਰਸਵਤੀ ਦੇ ਭਜਨਾਂ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ ਮੌਕੇ ਕਿੰਡਰਗਾਰਟਨ ਦੇ ਸਾਰੇ ਬੱਚਿਆਂ ਨੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ। ਇਸ ਦੌਰਾਨ ਨੰਨੇ -ਮੁੰਨੇ ਬੱਚਿਆਂ ਨੇ ਪੀਲੇ ਰੰਗ ਦੇ ਪਕਵਾਨਾਂ ਦਾ ਖੂਬ ਆਨੰਦ ਮਾਣਿਆ। ਇਸ ਤੋਂ ਬਾਅਦ ਛੋਟੇ -ਛੋਟੇ ਬੱਚਿਆਂ ਨੇ ਰੇਤ ਉੱਤੇ ਅੱਖਰ ਲਿਖਣ ਦੀ ਪਰੰਪਰਾ ਵੀ ਨਿਭਾਈ।
ਬੱਚਿਆਂ ਦੁਆਰਾ ਕਰਾਫ਼ਟ ਗਤੀਵਿਧੀ ਵਿਚ ਸੂਰਜ ਮੁਖੀ ਦੇ ਸੁੰਦਰ ਫੁੱਲ ਬਣਾਏ ਗਏ ਜੋ ਕਿ ਬਹੁਤ ਮਨਮੋਹਕ ਲੱਗ ਰਹੇ ਸਨ। ਸਕੂਲ ਦੇ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਅਤੇ ਅਤੇ ਬੱਚਿਆਂ ਨੂੰ ਹਰ ਮੈਦਾਨ ਫਤਹਿ ਕਰਨ ਲਈ ਆਪਣੀਆਂ ਸ਼ੁਭ ਇੱਛਾਵਾਂ ਵੀ ਦਿੱਤੀਆਂ।
ਇਸ ਦੇ ਨਾਲ ਹੀ ਡਾਇਰੈਕਟਰਜ਼ ਸ੍ਰੀ ਮਨਦੀਪ ਸਿੰਘ ਵਾਲੀਆ, ਸ੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਬੱਚਿਆਂ ਦੁਆਰਾ ਕੀਤੀ ਗਈ ਕਰਾਫ਼ਟ ਗਤੀਵਿਧੀ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਬੱਚਿਆਂ ਨੂੰ ਬਸੰਤ ਦੀ ਵਧਾਈ ਦਿੱਤੀ।