Connect with us

ਪੰਜਾਬੀ

ਬੈਂਕ ਰਿਟਾਇਰੀਆਂ ਨੇ ਰਾਜ ਸਭਾ ਮੈਂਬਰ ਨੂੰ ਸੌਂਪਿਆ ਮੰਗ ਪੱਤਰ

Published

on

Bank retirees submitted a demand letter to the Rajya Sabha member

ਲੁੁਧਿਆਣਾ : ਨਾਰਥ ਸਟੇਟਸ ਬੈਂਕ ਰਿਟਾਇਰੀਜ ਫੈਡਰੇਸ਼ਨ ਆਫ ਏਆਈਬੀਆਰਐਫ ਦੀ ਲੁਧਿਆਣਾ ਇਕਾਈ ਵਲੋੰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਮੋਰੰਡਮ ਸੌਂਪਿਆ ਗਿਆ। ਵੱਖ ਵੱਖ ਬੈੰਕਾਂ ਦੇ ਸਾਥੀਆਂ ਵਲੋਂ ਇੱਕ ਡੈਲੀਗੇਸ਼ਨ ਦੀ ਸ਼ਕਲ ਵਿੱਚ ਜਿਸ ਵਿੱਚ ਲੁਧਿਆਣਾ ਇਕਾਈ ਦੇ ਸਕੱਤਰ ਸ਼੍ਰੀ ਦਰਸ਼ਨ ਸਿੰਘ ਰੀਹਲ, ਚੇਅਰਮੈਨ ਸ਼੍ਰੀ ਵਿਨੋਦ ਸੂਦ, ਕੈਸ਼ੀਅਰ ਐਮ ਐਸ ਭਾਟੀਆ, ਅਵਤਾਰ ਛਿੱਬੜ, ਮੇਘ ਨਾਥ ਅਤੇ ਐਮ.ਐਲ. ਭਗਤ ਸ਼ਾਮਲ ਹੋਏ ਨੇ ਮੈਮੋਰੰਡਮ ਦਿੱੱਤਾ।

ਐਮ.ਪੀ ਸ਼੍ਰੀ ਅਰੋੜਾ ਨੂੰ ਦੱਸਿਆ ਗਿਆ ਕਿ 1995 ਵਿੱਚ ਜਦੋੰ ਤੋਂ ਬੈੰੰਕਾਂ ਵਿੱਚ ਪੈਨਸ਼ਨ ਲਾਗੂ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਤਨਖਾਹਾਂ ਵਿੱਚ ਵਾਧੇ ਦਾ ਸਮਝੌਤਾ ਤਾਂ ਹਰ ਪੰਜ ਸਾਲ ਬਾਅਦ ਹੋ ਚੁੱਕਾ ਹੈ, ਪਰ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਅਪਡੇਸ਼ਨ ਨਹੀਂ ਕੀਤੀ ਗਈ। ਇਸ ਤੇ ਉਹਨਾਂ ਨੇ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਇਸ ਮਸਲੇ ਨੂੰ ਸੰਸਦ ਵਿੱਚ ਉਠਾਉਣ ਦਾ ਭਰੋਸਾ ਦਿੱਤਾ।

Facebook Comments

Trending