ਪਾਲੀਵੁੱਡ
ਬਾਣੀ ਸੰਧੂ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਫੈਨਜ਼ ਲੁੱਕ ਦੇਖ ਬੋਲੇ- ਸੂਟ ‘ਚ ਹੀ ਸੋਹਣੀ ਲੱਗਦੀ….
Published
2 years agoon

ਪੰਜਾਬੀ ਗਾਇਕਾ ਅਤੇ ਅਦਾਕਾਰਾ ਬਾਣੀ ਸੰਧੂ ਸੰਗੀਤ ਜਗਤ ਦੀਆਂ ਮਸ਼ਹੂਰ ਹਸਤਿਆਂ ਵਿੱਚੋਂ ਇੱਕ ਹੈ। ਆਪਣੀ ਪਹਿਲੀ ਫਿਲਮ ‘ਮੈਡਲ’ ਤੋਂ ਵਾਹੋ-ਵਾਹੀ ਖੱਟਣ ਵਾਲੀ ਬਾਣੀ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ।
ਇਸ ਵਿਚਾਲੇ ਬਾਣੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਦੇ ਸਾਹਮਣੇ ਆਉਂਦੇ ਹੀ ਤਹਿਲਕਾ ਮੱਚ ਗਿਆ ਹੈ। ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਬਾਣੀ ਸੰਧੂ ਸੂਟ ਨੂੰ ਛੱਡ ਕ੍ਰੋਪ ਟਾੱਪ ਤੇ ਸਟਟ੍ਰੇਟ ਜ਼ੀਨ ਵਿੱਚ ਦਿਖਾਈ ਦੇ ਰਹੀ ਹੈ। ਹਾਲਾਂਕਿ ਬਾਣੀ ਦੀ ਇਸ ਲੁੱਕ ਦੀ ਕੁਝ ਪ੍ਰਸ਼ੰਸਕ ਤਾਰੀਫ਼ਾ ਕਰ ਰਹੇ ਹਨ ਤੇ ਕੁਝ ਨਾ ਪਸੰਦ।
ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਬਾਣੀ ਸੰਧੂ ਨੂੰ ਪ੍ਰਸ਼ੰਸਕ ਹਮੇਸ਼ਾ ਸੂਟਾਂ ਵਿੱਚ ਦੇਖਦੇ ਆਏ ਹਨ। ਪਰ ਬਾਣੀ ਦਾ ਇਹ ਲੁੱਕ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ। ਬਾਣੀ ਸੰਧੂ ਨੇ ਇਨ੍ਹਾਂ ਨਵੀਆਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰ ਕੈਪਸ਼ਨ ਵਿੱਚ ਹਾਰਟ ਇਮੋਜ਼ੀ ਬਣਾਇਆ ਹੈ।
ਬਾਣੀ ਸੰਧੂ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਕਮੈਂਟ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, ਭੈਣ ਜੀ ਤੁਸੀ ਸੂਟ ਵਿੱਚ ਹੀ ਬਹੁਤ ਸੋਹਣੇ ਲੱਗਦੇ ਹੋ…ਇਸ ਤੋਂ ਇਲਾਵਾ ਕਈ ਹੋਰ ਪ੍ਰਸ਼ੰਸਕ ਕਮੈਂਟ ਕਰ ਹਾਰਟ ਇਮੋਜ਼ੀ ਦੇ ਨਾਲ-ਨਾਲ ਸ਼ਾਨਦਾਰ ਅਤੇ ਕਿਊਟ ਤਸਵੀਰਾਂ ਲਿਖ ਤਾਰੀਫ਼ਾ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਬਾਣੀ ਸੰਧੂ ਫਿਲਮ ਮੈਡਲ ਵਿੱਚ ਜੈਅ ਰੰਧਾਵਾ ਨਾਲ ਦਿਖਾਈ ਦਿੱਤੀ ਸੀ। ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਸ਼ਾਨਦਾਰ ਕਮਾਈ ਕੀਤੀ। ਇਸ ਤੋਂ ਇਲਾਵਾ ਬਾਣੀ ਆਪਣੇ ਗੀਤਾਂ ਨੂੰ ਲੈ ਚਰਚਾ ਵਿੱਚ ਰਹਿੰਦੀ ਹੈ। ਫਿਲਹਾਲ ਉਸ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ।
You may like
-
ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ, ਇੰਡਸਟਰੀ ‘ਚ ਸੋਗ ਦੀ ਲਹਿਰ
-
ਸਟੇਜ ‘ਤੇ ਪਰਫਾਰਮੈਂਸ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ‘ਤੇ ਹਮਲਾ…
-
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਮੰਗੀ ਮਾਫੀ, ਹੋਏ ਭਾਵੁਕ
-
ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਸ ਪੰਜਾਬੀ ਗਾਇਕ ਦਾ ਹੋਇਆ ਦੇ. ਹਾਂਤ
-
ਕੰਗਨਾ ਰਣੌਤ ‘ਤੇ ਭੜਕੇ ਪੰਜਾਬੀ ਗਾਇਕ ਜੱਸੀ, ਕਿਹਾ- ਭਾਵੇਂ ਤੂੰ …
-
ਮਸ਼ਹੂਰ ਪੰਜਾਬੀ ਗਾਇਕ ਦੀ ਸੜਕ ਹਾਦਸੇ ‘ਚ ਮੌਤ, ਕਾਰ ਦੇ ਟੁਕੜੇ-ਟੁਕੜੇ