Connect with us

ਅਪਰਾਧ

ਡਾਕੂ ਹਸੀਨਾ ਨੇ ਕੰਪਨੀ ਦੇ ਮੁਲਾਜ਼ਮ ਨਾਲ ਮਿਲ ਕੇ ਕੀਤੀ ਵਾਰਦਾਤ; 5 ਕਰੋੜ ਰੁਪਏ ਦੀ ਰਾਸ਼ੀ ਬਰਾਮਦ

Published

on

Bandit Hasina committed the incident together with the employee of the company; An amount of Rs. 5 crore was recovered

ਲੁਧਿਆਣਾ : ਸੂਬੇ ਦੇ ਸਭ ਤੋਂ ਵੱਡੇ ਡਾਕੇ ਦੀ ਵਾਰਦਾਤ ਨੂੰ ਹੱਲ ਕਰਦਿਆਂ ਲੁਧਿਆਣਾ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 5 ਕਰੋੜ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਹੈ। ਵਾਰਦਾਤ ਨੂੰ ਅੰਜਾਮ ਸੀਐਮਐਸ ਕੰਪਨੀ ਦੇ ਮੁਲਾਜ਼ਮ ਮਨਿੰਦਰ ਸਿੰਘ ਮਨੀ ਨੇ ਆਪਣੀ ਮਹਿਲਾ ਸਾਥਣ ਮਨਦੀਪ ਕੌਰ ਨਾਲ ਮਿਲ ਕੇ ਦਿੱਤਾ ਸੀ। ਪਿਛਲੇ ਚਾਰ ਸਾਲ ਤੋਂ ਕੰਪਨੀ ਵਿਚ ਕੰਮ ਕਰ ਰਹੇ ਮਨਿੰਦਰ ਨੂੰ ਪੂਰੀ ਜਾਣਕਾਰੀ ਸੀ ਕਿ ਕੈਸ਼ ਕਿੱਥੇ ਪਿਆ ਹੁੰਦਾ ਹੈ।

ਕੁਝ ਮਹੀਨਿਆਂ ਦੀ ਰੇਕੀ ਤੇ ਪੁਖਤਾ ਯੋਜਨਾ ਤੋਂ ਬਾਅਦ ਮਨਦੀਪ ਕੌਰ ਅਤੇ ਮਨਜਿੰਦਰ ਸਿੰਘ ਨੇ ਆਪਣੇ ਪੰਜ-ਪੰਜ ਸਾਥੀਆਂ ਨਾਲ ਮਿਲ ਕੇ ਰਾਜਗੁਰੂ ਨਗਰ ਸਥਿਤ ਕੰਪਨੀ ਦੇ ਦਫਤਰ ਵਿਚ ਧਾਵਾ ਬੋਲਿਆ ਅਤੇ ਸੈਂਸਰ ਕੱਟਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਤਕਨੀਕੀ ਢੰਗ ਨਾਲ ਮਾਮਲੇ ਨੂੰ ਟਰੇਸ ਕੀਤਾ।

ਜੀਪੀਐਸ ਦੇ ਜ਼ਰੀਏ ਲੁਕੇਸ਼ਨ ਟਰੇਸ ਕਰਕੇ ਪੁਲਿਸ ਕੈਸ਼ ਵਾਲੀ ਵੈਨ ਤੱਕ ਪਹੁੰਚੀ । ਇਸ ਮਾਮਲੇ ਵਿੱਚ ਪੁਲਿਸ ਨੇ ਮਨਜਿੰਦਰ ਸਿੰਘ ਸਮੇਤ 5 ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਮਨਦੀਪ ਕੌਰ ਉਸ ਦੇ ਪਤੀ ਅਤੇ ਬਾਕੀ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਨਦੀਪ ਕੌਰ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰਨ ਲਈ ਐਲਓਸੀ ਜਾਰੀ ਕਰ ਦਿੱਤੀ ਗਈ ਹੈ।

Facebook Comments

Trending