ਲੁਧਿਆਣਾ : ਪੰਜਾਬ ਬੇਕਰੀ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਵਿਚ ਪੰਜਾਬ ਭਰ ਦੇ ਬੇਕਰੀ ਉਤਪਾਦਾਂ ਦੇ ਨਿਰਮਾਤਾਵਾਂ ਨੇ ਭਾਗ ਲਿਆ ਅਤੇ ਵਪਾਰ ਨੂੰ ਪੇਸ਼ ਆ ਰਹੀਆਂ ਮੁਸਕਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਮਟੀਰੀਅਲ ਵਿਚ ਲਗਾਤਾਰ ਵਾਧੇ ਨੂੰ ਲੈ ਕੇ ਚਰਚਾ ਹੋਈ। ਵਪਾਰੀਆਂ ਦਾ ਕਹਿਣਾ ਹੈ ਕਿ ਤੇਲ, ਘਿਓ, ਮੈਦਾ, ਖੰਡ, ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਹੁਣ ਬੇਕਰੀ ਉਤਪਾਦਾਂ ਦੀਆਂ ਕੀਮਤਾਂ ਵਿਚ ਵੀ 15 ਫੀਸਦੀ ਵਾਧਾ ਹੋਵੇਗਾ।
ਅੰਕਲ ਫੂਡ ਦੇ ਐੱਮਡੀ ਹਿਤੇਸ਼ ਡੰਗ ਨੇ ਦੱਸਿਆ ਕਿ ਪਿਛਲੇ ਇਕ ਸਾਲ ਵਿਚ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਬੇਕਰੀ ਵਿਚ ਵਰਤੇ ਜਾਣ ਵਾਲੇ ਘਿਓ, ਮੈਦਾ, ਚੀਨੀ ਅਤੇ ਡੀਜ਼ਲ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਸੈਕਟਰ ਦੇ ਹੁਨਰਮੰਦ ਮਜ਼ਦੂਰਾਂ ਦੇ ਹਿੱਸੇ ਦੇ ਨਾਲ-ਨਾਲ ਤਨਖਾਹ ਭੱਤਿਆਂ ਵਿਚ ਵੀ ਤੀਹ ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਇਸ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਹੁਣ ਕੀਮਤਾਂ ਵਧਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਇਸ ਲਈ 15 ਅਪ੍ਰੈਲ ਤੋਂ ਕੀਮਤਾਂ ’ਚ 15 ਫੀਸਦੀ ਪ੍ਰਤੀ ਕਿਲੋ ਦਾ ਵਾਧਾ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਇਸ ਵਾਧੇ ਨੂੰ ਲੰਬੇ ਸਮੇਂ ਤੋਂ ਰੋਕਿਆ ਜਾ ਰਿਹਾ ਹੈ। ਮੀਟਿੰਗ ਵਿਚ ਅੰਕਲ ਫੂਡ ਦੇ ਅਮਿਤ ਡੰਗ, ਵਿਕਰਮ ਮਲਿਕ, ਅਜੀਤ ਸਿੰਘ, ਰਾਜਕੁਮਾਰ, ਸਚਿਨ ਕੁਮਾਰ, ਰਵੀ ਕੁਮਾਰ, ਅਜੀਤ ਕੁਮਾਰ, ਗਿਨੀਫਰ ਵਾਲੀਆ, ਗੁਰਿੰਦਰਪਾਲ ਸਿੰਘ, ਉਪਕਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਪਾਰੀ ਹਾਜ਼ਰ ਸਨ।