ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨੋਟਿਸ ਵੀ ਭੇਜਿਆ ਹੈ। ਮਾਰਚ ਵਿੱਚ ਸੋਨੀਪਤ ਵਿੱਚ ਹੋਏ ਰਾਸ਼ਟਰੀ ਟਰਾਇਲ ਦੌਰਾਨ ਬਜਰੰਗ ਪੂਨੀਆ ਵੱਲੋਂ ਡੋਪ ਟੈਸਟ ਲਈ ਆਪਣਾ ਸੈਂਪਲ ਨਾ ਦਿੱਤੇ ਜਾਣ ਤੋਂ ਬਾਅਦ ਨਾਡਾ ਨੇ ਇਹ ਕਾਰਵਾਈ ਕੀਤੀ ਹੈ। ਬਜਰੰਗ ਪੂਨੀਆ ਕੋਲ ਨੋਟਿਸ ਦਾ ਜਵਾਬ ਦੇਣ ਲਈ 11 ਜੁਲਾਈ ਤੱਕ ਦਾ ਸਮਾਂ ਹੈ।
ਇਸ ਤੋਂ ਪਹਿਲਾਂ 5 ਮਈ ਨੂੰ ਵੀ ਨਾਡਾ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਜਦੋਂ ਪਿਛਲੀ ਵਾਰ ਨਾਡਾ ਨੇ ਬਜਰੰਗ ਨੂੰ ਮੁਅੱਤਲ ਕੀਤਾ ਸੀ, ਤਾਂ ਉਸ ਦੀ ਮੁਅੱਤਲੀ ਨੂੰ ਤਿੰਨ ਹਫ਼ਤਿਆਂ ਬਾਅਦ ਡੋਪਿੰਗ ਵਿਰੋਧੀ ਅਨੁਸ਼ਾਸਨੀ ਪੈਨਲ ਨੇ ਰੱਦ ਕਰ ਦਿੱਤਾ ਸੀ ਕਿਉਂਕਿ ਉਸ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ। ਹੁਣ ਨਾਡਾ ਨੇ ਬਜਰੰਗ ਪੂਨੀਆ ਨੂੰ ਮੁਅੱਤਲੀ ਦੇ ਨਾਲ-ਨਾਲ ਨੋਟਿਸ ਵੀ ਜਾਰੀ ਕੀਤਾ ਹੈ।