ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਦਿੱਲੀ-ਐਨਸੀਆਰ ਵਿੱਚ ਬੱਚੇ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਏਜੰਸੀ ਨੇ 7 ਤੋਂ 8 ਬੱਚਿਆਂ ਨੂੰ ਵੀ ਬਚਾਇਆ ਹੈ। ਇਸ ਮਾਮਲੇ ਵਿੱਚ ਕੁਝ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਇਸ ਦੇ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਨਾਲ-ਨਾਲ ਹੋਰ ਰਾਜਾਂ ਨਾਲ ਵੀ ਸੰਪਰਕ ਹਨ। ਸੀਬੀਆਈ ਨੇ ਇਸ ਸਬੰਧ ਵਿੱਚ ਹੋਰ ਰਾਜਾਂ ਵਿੱਚ ਵੀ ਛਾਪੇ ਮਾਰੇ ਹਨ। ਫਿਲਹਾਲ ਇਸ ਮਾਮਲੇ ‘ਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਕਰੀਬ 7-8 ਨਵਜੰਮੇ ਬੱਚਿਆਂ ਨੂੰ ਬਚਾ ਲਿਆ ਹੈ। ਜਾਂਚ ਏਜੰਸੀ ਨਾਲ ਜੁੜੇ ਸੂਤਰ ਮੁਤਾਬਕ ਇਸ ਮਾਮਲੇ ‘ਚ ਜਲਦ ਹੀ 3 ਤੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਦਾ ਰਸਮੀ ਖੁਲਾਸਾ ਸੀਬੀਆਈ ਨੇ ਕੀਤਾ ਹੈ। ਫਿਲਹਾਲ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੀਬੀਆਈ ਨੂੰ ਨਿਆਣਿਆਂ ਸਮੇਤ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਚੋਰੀ ਅਤੇ ਤਸਕਰੀ ਦੇ ਮਾਮਲੇ ਵਿੱਚ ਬਹੁਤ ਸਾਰੇ ਇਨਪੁਟ ਮਿਲੇ ਹਨ। ਅਜਿਹੇ ‘ਚ ਜਾਂਚ ਏਜੰਸੀ ਵਲੋਂ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਬਾਲ ਤਸਕਰੀ ਨਾਲ ਜੁੜੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਸੀਬੀਆਈ ਵੱਲੋਂ ਦਿੱਲੀ ਐਨਸੀਆਰ ਸਮੇਤ ਕਈ ਹੋਰ ਰਾਜਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸੂਤਰ ਅਨੁਸਾਰ ਸੀਬੀਆਈ ਨੂੰ ਬਾਲ ਤਸਕਰੀ ਨਾਲ ਸਬੰਧਤ ਸੂਚਨਾਵਾਂ ਦੇ ਆਧਾਰ ’ਤੇ ਕੁਝ ਸਮਾਂ ਪਹਿਲਾਂ ਐਫਆਈਆਰ ਦਰਜ ਕੀਤੀ ਗਈ ਸੀ। ਉਸ ਤੋਂ ਬਾਅਦ ਮੁਲਜ਼ਮਾਂ ਨਾਲ ਜੁੜੇ ਟਿਕਾਣਿਆਂ ਅਤੇ ਕੁਝ ਅਦਾਰਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ।ਸੂਤਰ ਮੁਤਾਬਕ ਜਾਂਚ ਏਜੰਸੀ ਨੂੰ ਤਲਾਸ਼ੀ ਦੌਰਾਨ ਕਈ ਅਹਿਮ ਸਬੂਤ ਮਿਲੇ ਹਨ। ਇਸ ਸਬੰਧੀ ਰਸਮੀ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ।
ਸੀਬੀਆਈ ਦੇ ਸੂਤਰ ਮੁਤਾਬਕ ਮੁਲਜ਼ਮਾਂ ਖ਼ਿਲਾਫ਼ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਕਈ ਨਵਜੰਮੇ ਬੱਚੇ ਬਰਾਮਦ ਕੀਤੇ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਕੇਸ਼ਵਪੁਰਮ ਤੋਂ ਵੀ ਦੋ ਬੱਚਿਆਂ ਨੂੰ ਬਚਾਇਆ ਗਿਆ ਹੈ। ਇਸ ਦੇ ਨਾਲ ਹੀ ਸਰਚ ਆਪਰੇਸ਼ਨ ਦੌਰਾਨ ਦਿੱਲੀ ਦੇ ਇੱਕ ਹਸਪਤਾਲ ਵਿੱਚ ਕੰਮ ਕਰਨ ਵਾਲੇ ਨੀਰਜ ਨਾਮੀ ਵਾਰਡ ਬੁਆਏ, ਇੰਦੂ ਨਾਮ ਦੀ ਇੱਕ ਔਰਤ ਅਤੇ ਹੋਰ ਕਈ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਦੀ ਸੂਚਨਾ ਮਿਲੀ ਹੈ। ਕੁਝ ਹਸਪਤਾਲਾਂ ਵਿੱਚ ਚੱਲ ਰਹੇ ਨਵਜੰਮੇ ਬੱਚਿਆਂ ਦੇ ਵਪਾਰ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਦੇਰ ਸ਼ਾਮ ਨੂੰ ਦਿੱਲੀ ਦੇ ਦਵਾਰਕਾ, ਉੱਤਰੀ ਪੱਛਮੀ ਜ਼ਿਲੇ, ਰੋਹਿਣੀ ਖੇਤਰ ਸਮੇਤ ਐੱਨਸੀਆਰ ਨਾਲ ਜੁੜੇ ਕਨੈਕਸ਼ਨਾਂ ਦੀ ਜਾਂਚ ਕੀਤੀ ਜਾ ਰਹੀ ਹੈ।