ਜਲੰਧਰ : ਬੀਤੇ ਦਿਨ ਮੁੰਬਈ ‘ਚ ਐੱਨ.ਸੀ.ਪੀ. (ਅਜੀਤ ਧੜੇ) ਦੇ ਆਗੂ ਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਕੇਸ ਦੀਆਂ ਤਾਰਾਂ ਹੁਣ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਜੁੜ ਗਈਆਂ ਹਨ। ਇਸ ਕਤਲ ਕਾਂਡ ਵਿੱਚ ਐਤਵਾਰ ਨੂੰ ਪੁਲੀਸ ਵੱਲੋਂ ਸ਼ਨਾਖਤ ਕੀਤੇ ਗਏ ਚੌਥੇ ਮੁਲਜ਼ਮ ਦਾ ਨਾਂ ਜ਼ੀਸ਼ਾਨ ਅਖ਼ਤਰ ਹੈ, ਜੋ ਜੂਨ ਵਿੱਚ ਪਟਿਆਲਾ ਜੇਲ੍ਹ ਵਿੱਚੋਂ ਬਾਹਰ ਆਇਆ ਸੀ ਅਤੇ ਬਾਅਦ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜ ਗਿਆ ਸੀ।
ਦੱਸ ਦੇਈਏ ਕਿ ਇਸ ਕਤਲੇਆਮ ਨੂੰ 3 ਸ਼ੂਟਰਾਂ ਨੇ ਅੰਜਾਮ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲੀਸ ਪਹਿਲਾਂ ਹੀ ਦੋ ਮੁਲਜ਼ਮਾਂ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਗੁਰਮੇਲ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਧਰਮਰਾਜ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕਿ ਇਨ੍ਹਾਂ ਦਾ ਤੀਜਾ ਸਾਥੀ ਯੂ.ਪੀ. ਨਿਵਾਸੀ ਸ਼ਿਵ ਕੁਮਾਰ ਅਜੇ ਫਰਾਰ ਹੈ, ਜਿਸ ਦੀ ਭਾਲ ‘ਚ ਪੁਲਸ ਛਾਪੇਮਾਰੀ ਕਰ ਰਹੀ ਹੈ।
ਚੌਥੇ ਦੋਸ਼ੀ ਜ਼ੀਸ਼ਾਨ ਦੀ ਉਮਰ 21 ਸਾਲ ਦੱਸੀ ਜਾਂਦੀ ਹੈ ਅਤੇ 2022 ‘ਚ ਉਹ ਵਿਦੇਸ਼ੀ ਨੰਬਰ ‘ਤੇ ਵਟਸਐਪ ਦੀ ਵਰਤੋਂ ਕਰਦਾ ਫੜਿਆ ਗਿਆ ਸੀ। ਜੀਸ਼ਾਨ ਨੇ ਨਕੋਦਰ ਦੇ ਪਿੰਡ ਸਰੀਂਹ ਸ਼ੰਕਰ ਸਥਿਤ ਸਰਕਾਰੀ ਸਕੂਲ ਤੋਂ ਸਿਰਫ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ। ਉਸਦੇ ਪਿਤਾ ਮੁਹੰਮਦ ਜਮੀਲ ਟਾਈਲਾਂ ਦੇ ਠੇਕੇਦਾਰ ਵਜੋਂ ਕੰਮ ਕਰਦੇ ਹਨ ਅਤੇ ਉਸਦਾ ਇੱਕ ਭਰਾ ਵੀ ਉਸਦੇ ਪਿਤਾ ਨਾਲ ਕੰਮ ਕਰਦਾ ਹੈ।ਚੌਥਾ ਦੋਸ਼ੀ ਜ਼ੀਸ਼ਾਨ 21 ਸਾਲ ਦਾ ਦੱਸਿਆ ਜਾਂਦਾ ਹੈ ਅਤੇ 2022 ‘ਚ ਵਿਦੇਸ਼ੀ ਨੰਬਰ ‘ਤੇ ਵਟਸਐਪ ਦੀ ਵਰਤੋਂ ਕਰਦਿਆਂ ਫੜਿਆ ਗਿਆ ਸੀ। ਜੀਸ਼ਾਨ ਨੇ ਨਕੋਦਰ ਦੇ ਪਿੰਡ ਸਰੀਂਹ ਸ਼ੰਕਰ ਸਥਿਤ ਸਰਕਾਰੀ ਸਕੂਲ ਤੋਂ ਸਿਰਫ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ। ਉਸਦੇ ਪਿਤਾ ਮੁਹੰਮਦ ਜਮੀਲ ਟਾਈਲਾਂ ਦੇ ਠੇਕੇਦਾਰ ਵਜੋਂ ਕੰਮ ਕਰਦੇ ਹਨ ਅਤੇ ਉਸਦਾ ਇੱਕ ਭਰਾ ਵੀ ਉਸਦੇ ਪਿਤਾ ਨਾਲ ਕੰਮ ਕਰਦਾ ਹੈ।ਉਸ ਨੇ ਸ਼ੂਟਿੰਗ ਦੇ ਸਮੇਂ ਸਿੱਦੀਕੀ ਦੇ ਟਿਕਾਣੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਰਾਏ ‘ਤੇ ਕਮਰੇ ਦਾ ਇੰਤਜ਼ਾਮ ਕਰਨ ਸਮੇਤ ਲੋਜਿਸਟਿਕ ਸਹਾਇਤਾ ਵੀ ਦਿੱਤੀ। ਘਟਨਾ ਤੋਂ ਬਾਅਦ ਜੀਸ਼ਾਨ ਉਥੋਂ ਫਰਾਰ ਹੋ ਗਿਆ ਸੀ।
ਸੂਤਰ ਦੱਸਦੇ ਹਨ ਕਿ ਜ਼ੀਸ਼ਾਨ ਅਖਤਰ ਨੂੰ 2022 ਵਿਚ ਜਲੰਧਰ ਦਿਹਾਤੀ ਪੁਲਿਸ ਨੇ ਸੰਗਠਿਤ ਅਪਰਾਧ, ਕਤਲ ਅਤੇ ਲੁੱਟ-ਖੋਹ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਜਦੋਂ ਥਾਣਾ ਨਕੋਦਰ ਸਦਰ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੀਸ਼ਾਨ ਕਾਫੀ ਸਮਾਂ ਪਹਿਲਾਂ ਪਿੰਡ ਸ਼੍ਰੀ ਸ਼ੰਕਰ ਵਿਖੇ ਰਹਿੰਦਾ ਸੀ ਅਤੇ ਜੇਲ ਤੋਂ ਆਉਣ ਤੋਂ ਬਾਅਦ ਉਹ ਵਾਪਸ ਪਿੰਡ ਨਹੀਂ ਆਇਆ।