ਪੰਜਾਬੀ
ਬਾਬਾ ਸਾਹਿਬ ਦੀਆਂ ਸ਼ਿਖਿਆਵਾਂ ਨੂੰ ਹਰ ਨਾਗਰਿਕ ਤੱਕ ਪੰਹੁਚਾਉਣ ਦੀ ਹੈ ਲੋੜ : ਬੱਗਾ
Published
3 years agoon
ਲੁਧਿਆਣਾ : ਗੁਰੂ ਹਰ ਰਾਏ ਨਗਰ ਸਥਿਤ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰੰਬਧਕ ਕਮੇਟੀ ਨੇ ਸਭਾ ਪ੍ਰਧਾਨ ਸੋਮਨਾਥ ਬਾਲੀ ਦੀ ਅਗਵਾਈ ਹੇਠ ਨੋਜਵਾਨ ਵਰਗ ਨੂੰ ਬਾਬਾ ਸਾਹਿਬ ਬੀ. ਆਰ ਅੰਬੇਦਕਰ ਦੀ ਜੀਵਨੀ ਤੋਂ ਜਾਣੂ ਕਰਵਾਉਣ ਲਈ ਲਘੂ ਨਾਟਕ ਦਾ ਮੰਚਨ ਕਰਵਾਇਆ । ਪ੍ਰਗਤੀ ਕਲਾ ਕੇਂਦਰ ਲਾਦੜਾਂ ਦੇ ਵੱਲੋਂ ਬਾਬਾ ਸਾਹਿਬ ਦੀ ਜੀਵਨੀ ਤੇ ਪੇਸ਼ ਨਾਟਕ ਵੇਖ ਹਰ ਸ਼ਖਸ ਦੀਆਂ ਅੱਖਾਂ ਵਿੱਚ ਬਾਬਾ ਸਾਹਿਬ ਦੇ ਪ੍ਰਤੀ ਪ੍ਰੇਮ ਝਲਕਦਾ ਹੋਇਆ ਨਜ਼ਰ ਆਇਆ ।
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਬਤੋਰ ਮੁੱਖਮਹਿਮਾਨ ਸ਼ਾਮਿਲ ਹੋਏ । ਉਥੇ ਹੀ ਸ਼੍ਰ੍ਰੀ ਗੁਰੂ ਰਵਿਦਾਸ ਮੰਦਿਰ ਸਭਾ ਬਸਤੀ ਜੋਧੇਵਾਲ ਦੇ ਪ੍ਰਧਾਨ ਜਿੰਦਰਪਾਲ ਦੜੌਚ ਵਿਸ਼ੇਸ਼ ਤੌਰ ਤੇ ਮੌਜੂਦ ਹੋਏ । ਚੌਧਰੀ ਬੱਗਾ ਨੇ ਲੱਘੂ ਨਾਟਕ ਰਾਹੀਂ ਬਾਬਾ ਸਾਹਿਬ ਦੀ ਜੀਵਨੀ ਦੀ ਜਾਣਕਾਰੀ ਭਾਵੀ ਪੀੜ੍ਹੀਆਂ ਤੱਕ ਪੰਹੁਚਾਉਣ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਦੀ ਅਗਿਆਨਤਾ ਦੇ ਹਨ੍ਹੇਰੇ ਨੂੰ ਮਿਟਾਉਣ ਲਈ ਬਾਬਾ ਸਾਹਿਬ ਨੇ ਸਿੱਖਿਆ ਰੁਪੀ ਦੀਵੇ ਦੀ ਰੋਸ਼ਨੀ ਦਿਖਾ ਕੇ ਸਾਨੂੰ ਸਾਮਾਜਿਕ ਸਮਾਨਤਾ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੁਕ ਕੀਤਾ ।
ਬਾਬਾ ਸਾਹਿਬ ਦੀਆਂ ਸ਼ਿਖਿਆਵਾਂ ਨੂੰ ਜ਼ੁਬਾਨੀ ਨਹੀਂ ਸਗੋਂ ਪ੍ਰੈਕਟਿਕਲ ਤੌਰ ਤੇ ਹਰ ਨਾਗਰਿਕ ਤੱਕ ਪੰਹੁਚਾਉਣ ਦੀ ਲੋੜ ਹੈ । ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਸਥਾਪਤ ਕਰਣ ਦੇ ਮਕਸਦ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਜ਼ਾਦੀ ਦੇ ਬਾਅਦ ਹਰ ਸਰਕਾਰ ਨੇ ਬਾਬਾ ਸਾਹਿਬ ਦੇ ਨਾਮ ਤੇ ਵੋਟ ਬੈਂਕ ਤਾਂ ਮਜਬੂਤ ਕੀਤਾ ਮਗਰ ਬਾਬਾ ਸਾਹਿਬ ਨੂੰ ਸਨਮਾਨ ਨਹੀਂ ਦਿੱਤਾ ।
ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰੰਬਧਕ ਕਮੇਟੀ ਗੁਰੂ ਗਰ ਰਾਏ ਨਗਰ ਦੇ ਪ੍ਰਧਾਨ ਸੋਮਨਾਥ ਬਾਲੀ ਨੇ ਡਾ. ਬੀ. ਆਰ ਅੰਬੇਦਕਰ ਜੀ ਨੂੰ ਵਿਸ਼ੇਸ਼ ਵਰਗ ਦਾ ਨਹੀਂ ਸਗੋਂ ਭਾਰਤ ਦੇਸ਼ ਦਾ ਮਸੀਹਾ ਦੱਸਦੇ ਹੋਏ ਕਿਹਾ ਕਿ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਵਿੱਚ ਦੇਸ਼ ਹਰ ਨਾਗਰਿਕ ਦੇ ਹਿਤਾਂ ਦੀ ਰੱਖਿਆ ਲਈ ਕਦਮ ਚੁੱਕੇ । ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਵਰਗ ਦੇ ਨਾਲ ਜੋੜਨ ਦੀ ਬਜਾਏ ਭਵਿੱਖ ਵਿੱਚ ਹਰ ਵਰਗ ਦਾ ਮਸੀਹਾ ਲਿਖਿਆ ਜਾਵੇ । ਨਾਟਕ ਦੀ ਸਮਾਪਤੀ ਤੇ ਅਟੂਟ ਲੰਗਰ ਲਗਾਇਆ ਗਿਆ ।
ਐਕਸਿਅਨ ਪ੍ਰਸ਼ੋਤਮ ਲਾਲ ਕਜਲਾ, ਸ਼ੰਕਰ ਦਾਸ ਲੋਈ, ਸੁਰਜੀਤ ਪੋਲ, ਡਾ. ਆਸ਼ੀਸ਼ ਸੌਂਧੀ, ਕੁਲਵੰਤ ਜੱਖੂ, ਰਜਿੰਦਰ ਸਰੋਏ, ਰਮੇਸ਼ ਪਾਲ ਮੱਲ, ਪੱਪਾ ਬੱਤਰਾ, ਲੱਕੀ ਨਾਹਰ, ਰਿਸ਼ੀ ਜੈਨ, ਸਭਾ ਚੇਅਰਮੈਨ ਕਸ਼ਮੀਰੀ ਲਾਲ ਸੰਧੂ, ਜਨਰਲ ਸੱਕਤਰ ਰਾਮ ਲਾਲ ਸਿੱਧੂ ਨੇ ਹਾਜਰ ਜਨਸਮੂਹ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੱਤੀ । ਸਭਾ ਚੇਅਰਮੈਨ ਕਸ਼ਮੀਰੀ ਲਾਲ ਸੰਧੂ ਅਤੇ ਪ੍ਰਧਾਨ ਸੋਮਨਾਥ ਬਾਲੀ ਨੇ ਸਮਾਗਮ ਦੀ ਸਫਲਤਾ ਵਿੱਚ ਸਹਿਯੋਗ ਕਰਣ ਵਾਲੀਆਂ ਸ਼ਖਸ਼ਿਅਤਾਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ
You may like
-
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 93 ‘ਚ ਸੜ੍ਹਕ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
-
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 91 ‘ਚ ਸੀਵਰੇਜ਼ ਪਾਉਣ ਦੇ ਕੰਮ ਦਾ ਉਦਘਾਟਨ
-
ਖਾਲਸਾ ਕਾਲਜ ਫਾਰ ਵੂਮੈਨ ਵਿਖੇ ਮਨਾਇਆ ਗਣਤੰਤਰ ਦਿਵਸ
-
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 93 ‘ਚ ਨਵੇਂ ਟਿਊਬਵੈਲ ਦਾ ਉਦਘਾਟਨ
-
ਹਲਕੇ ਦੇ ਵਸਨੀਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਕੀਤੇ ਵਿਚਾਰ ਵਟਾਂਦਰੇ
-
ਉੱਜਵਲ ਯੋਜਨਾ ਤਹਿਤ ਲੋੜਵੰਦ 250 ਪਰਿਵਾਰਾਂ ਨੂੰ ਵੰਡੇ ਮੁਫ਼ਤ ਗੈਸ ਕੁਨੈਕਸ਼ਨ