ਜਗਰਾਉਂ (ਲੁਧਿਆਣਾ) : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਬਾ ਕਰਨੈਲ ਸਿੰਘ ਨਾਨਕਸਰ ਝੋਰੜਾਂ ਵਾਲੇ ਅੱਜ ਤੜਕਸਾਰ ਸੱਚਖੰਡ ਜਾ ਬਿਰਾਜੇ । ਨਾਨਕਸਰ ਦੇ ਦੂਜੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਵੇਲੇ ਤੋਂ ਧਾਰਮਿਕ ਪ੍ਰਵਿਰਤੀ ਦੇ ਮਾਲਕ ਬਾਬਾ ਕਰਨੈਲ ਸਿੰਘ ਜੀ ਨੇ ਸਮੁੱਚਾ ਜੀਵਨ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੇਖੇ ਲਾਉਂਦਿਆਂ ਧਾਰਮਿਕ ਸੇਵਾਵਾਂ ਨਿਭਾਉਂਦਿਆਂ ਬਿਤਾਇਆ।
ਸੱਚਖੰਡ ਵਾਸੀ ਸੰਤ ਬਾਬਾ ਨਰੈਣ ਸਿੰਘ ਜੀ ਅਤੇ ਉਨ੍ਹਾਂ ਤੋਂ ਵਰੋਸਾਏ ਮੌਜੂਦਾ ਮਹਾਂਪੁਰਖ ਸੰਤ ਬਾਬਾ ਘਾਲਾ ਸਿੰਘ ਜੀ ਦੇ ਬੇਹੱਦ ਨਜ਼ਦੀਕੀ ਬਾਬਾ ਕਰਨੈਲ ਸਿੰਘ ਝੋਰੜਾਂ ਦੁਨਿਆਵੀ ਕੰਮਾਂ ਤੋਂ ਹਮੇਸ਼ਾਂ ਪਾਲਾ ਵੱਟਦੇ ਹੋਏ ਧਾਰਮਿਕ ਸੇਵਾਵਾਂ ਵਿਚ ਮਗਨ ਰਹਿਣ ਵਾਲੀ ਸ਼ਖ਼ਸੀਅਤ ਸੀ।
ਉਨ੍ਹਾਂ ਦੇ ਅੱਜ ਅਚਾਨਕ ਵਿਛੋੜਾ ਦੇ ਜਾਣ ਤੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਬਾਬਾ ਕਰਨੈਲ ਸਿੰਘ ਜੀ ਉਨ੍ਹਾਂ ਦੀ ਸੱਜੀ ਬਾਂਹ ਸਨ। ਉਨ੍ਹਾਂ ਦੇ ਰਹਿੰਦਿਆਂ ਚੱਲ ਰਹੀਆਂ ਵੱਡੀਆਂ ਵੱਡੀਆਂ ਧਾਰਮਿਕ ਸੇਵਾਵਾਂ ਚ ਕਦੇ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਿਆ ਅਤੇ ਹਮੇਸ਼ਾਂ ਚੜ੍ਹਦੀ ਕਲਾ ਰਹੀ। ਉਨ੍ਹਾਂ ਦਾ ਵਿਛੋੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਗੁਰੂ ਸਾਹਿਬ ਆਪਣੇ ਇਸ ਅਨੰਦ ਸੇਵਕ ਨੂੰ ਚਰਨਾਂ ਵਿੱਚ ਸਥਾਨ ਦੇਣ । ਬਾਬਾ ਕਰਨੈਲ ਸਿੰਘ ਜੀ ਦਾ ਸਸਕਾਰ ਅੱਜ ਢਾਈ ਵਜੇ ਗੁਰਦੁਆਰਾ ਨਾਨਕਸਰ ਝੋਰੜਾ ਤੇਰਾਂ ਮੰਜ਼ਲਾਂ ਵਿਖੇ ਹੋਵੇਗਾ ।