ਪੰਜਾਬੀ
ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ
Published
3 years agoon
ਸਿੱਧਵਾਂ ਬੇਟ (ਲੁਧਿਆਣਾ ) : ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ ਵਿਚ ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਮੀਤ ਪ੍ਰਧਾਨ ਸ਼ਨੀ ਅਰੋੜਾ, ਡਾਇ. ਰਾਜੀਵ ਸੱਗੜ ਅਤੇ ਸਕੂਲ ਪਿ੍ੰਸੀਪਲ ਮੈਡਮ ਅਨੀਤਾ ਕੁਮਾਰੀ ਦੁਆਰਾ ਸਕੂਲ ਦੇ ਬੈਂਡ ਨਾਲ ਪ੍ਰੋਗਰਾਮ ਦੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਤਹਿਸੀਲਦਾਰ ਮਨਮੋਹਨ ਕੌਸ਼ਿਕ ਅਤੇ ਐੱਸ.ਐੱਮ.ਓ. ਪ੍ਰਦੀਪ ਮਹਿੰਦਰਾ ਉਚੇਚੇ ਤੌਰ ‘ਤੇ ਪੁੱਜੇ। ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ, ਸਮੂਹ ਪ੍ਰਬੰਧਕੀ ਬੋਰਡ, ਸੂਸਮ ਕੌਸ਼ਿਕ, ਪਿ੍ੰਸੀਪਲ ਨਰੇਸ਼ ਵਰਮਾ ਅਤੇ ਸਕੂਲ ਪਿ੍ੰਸੀਪਲ ਅਨੀਤਾ ਕੁਮਾਰੀ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਜਲੀ ਭੇਟ ਕਰਨ ਉਪਰੰਤ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ।
ਸਮਾਗਮ ਵਿਚ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ‘ਕਾਰਗਿਲ’ ਨਾਲ ਸੰਬੰਧਿਤ ਕੋਰੀਉਗ੍ਰਾਫੀ ਨੇ ਹਰ ਇਕ ਮਹਿਮਾਨ ਦੀਆਂ ਅੱਖਾਂ ਨਮ ਕਰ ਦਿੱਤੀਆਂ। ਪ੍ਰੋਗਰਾਮ ਦੇ ਅਖੀਰ ਵਿਚ ਇਸ ਉਪਰੰਤ ਗੱਭਰੂਆਂ ਵਲੋਂ ਪੇਸ਼ ‘ਭੰਗੜਾ’ ਅਤੇ ਮੁਟਿਆਰਾਂ ਵਲੋਂ ਪੇਸ਼ ਕੀਤੇ ‘ਗਿੱਧੇ’ ਨੇ ਸਮਾਰੋਹ ਨੂੰ ਚਾਰ ਚੰਨ ਲਗਾ ਦਿੱਤੇ। ਮਨੋਰੰਜਨ ਪੇਸ਼ਕਾਰੀਆਂ ਤੋਂ ਬਿਨ੍ਹਾਂ ਇਸ ਸਮਾਰੋਹ ਵਿਚ ਆਏ ਵਿਸ਼ੇਸ ਮਹਿਮਾਨਾਂ ਵਲੋਂ ਪੜ੍ਹਾਈ, ਸੱਭਿਆਚਾਰ, ਖੇਡਾਂ ਅਤੇ ਹੋਰ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਕਰੀਬ 250 ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ।
ਤਹਿਸੀਲਦਾਰ ਸ੍ਰੀ ਮਨਮੋਹਨ ਕੋਸ਼ਿਕ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਸਨੂੰ ਇੱਕ ਸਫ਼ਲ ਸੱਭਿਆਚਾਰ ਪ੍ਰੋਗਰਾਮ ਐਲਾਨਿਆ ਅਤੇ ਉਨ੍ਹਾਂ ਸਕੂਲ ਚੇਅਰਮੈਨ ਸ਼ਤੀਸ਼ ਕਾਲੜਾ ਤੇ ਪਿ੍ੰਸੀਪਲ ਅਨੀਤਾ ਕੁਮਾਰੀ ਨੂੰ ਸਫ਼ਲ ਸਮਾਰੋਹ ਦੀ ਵਧਾਈ ਵੀ ਦਿੱਤੀ | ਸਮਾਗਮ ‘ਚ ਵਿਦਿਆਰਥੀਆਂ ਦੇ ਮਾਪੇ ਵੀ ਵੱਡੀ ਗਿਣਤੀ ‘ਚ ਹਾਜ਼ਰ ਸਨ।