Connect with us

ਪੰਜਾਬੀ

ਇਆਲੀ ਵੱਲੋਂ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ ਦਾ ਕੀਤਾ ਸਵਾਗਤ

Published

on

Ayali welcomes Majithia to get anticipatory bail

ਲੁਧਿਆਣਾ :   ਸੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਹਾਈਕੋਰਟ ਵੱਲੋਂ ਅਗਾਊਂ ਜ਼ਮਾਨਤ ਦੇਣ ਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਵਾਗਤ ਕੀਤਾ। ਉਨਾਂ ਕਿਹਾ ਕਿ ਮਾਣਯੋਗ ਹਾਈਕੋਰਟ ਵੱਲੋਂ ਮਜੀਠੀਆ ਨੂੰ ਰਾਹਤ ਦੇਣਾ ਸਚਾਈ ਦੀ ਜਿੱਤ ਹੈ।

ਵਿਧਾਇਕ ਇਆਲੀ ਨੇ ਕਿਹਾ ਕਿ ਕਾਂਗਰਸ ਨੇ ਸਰਕਾਰੀ ਮਸ਼ੀਨਰੀ ਦਾ ਦੁੁਰਉਪਯੋਗ ਕਰਦਿਆਂ ਇਕ ਸਾਜ਼ਸ਼ ਤਹਿਤ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਨਾਂ ਖ਼ਿਲਾਫ਼ ਇੱਕ ਝੂਠਾ ਮੁੁਕੱਦਮਾ ਦਰਜ ਕੀਤਾ ਗਿਆ ਪਰੰਤੂ ਝੂਠ ਜਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਉਹ ਸੱਚ ਦਾ ਮੁੁਕਾਬਲਾ ਨਹੀਂ ਕਰ ਸਕਦਾ, ਬਲਕਿ ਸੱਚੇ ਬੰਦੇ ਦੀ ਪ੍ਰਮਾਤਮਾ ਅੱਗੇ ਹੋ ਕੇ ਮਦਦ ਕਰਦਾ ਹੈ।

ਉਨਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਉਪਰ ਪੂਰਨ ਵਿਸ਼ਵਾਸ ਸੀ ਅਤੇ ਮਾਨਯੋਗ ਅਦਾਲਤ ਨੇ ਸਹੀ ਫੈਸਲਾ ਦਿੱਤਾ ਹੈ, ਬਲਕਿ ਉਮੀਦ ਹੈ ਕਿ ਭਵਿੱਖ ਵਿੱਚ ਵੀ ਮਾਣਯੋਗ ਹਾਈਕੋਰਟ ਸੱਚ ਦਾ ਨਿਤਾਰਾ ਕਰੇਗੀ। ਇਆਲੀ ਨੇ ਆਖਿਆ ਕਿ ਪ੍ਰਮਾਤਮਾ ਬੇਅੰਤ ਹੈ, ਜੋ ਇਸ ਰਾਜਨੀਤਕ ਸਾਜ਼ਸ਼ ‘ਚ ਸ਼ਾਮਲ ਵੱਡੇ ਘਰਾਣਿਆਂ, ਕਾਂਗਰਸੀ ਲੀਡਰਾਂ ਅਤੇ ਅਫ਼ਸਰਾਂ, ਜਿਨਾਂ ਨਿੱਜੀ ਰੰਜਸ਼ ਤਹਿਤ ਇੱਕ ਗੁੁਰਸਿੱਖ ਪਰਿਵਾਰ ਨੂੰ ਸਿਆਸੀ ਸਾਜ਼ਸ਼ ਤਹਿਤ ਝੂਠਾ ਫਸਾਇਆ ਹੈ, ਉਨਾਂ ਦਾ ਵੀ ਜਲਦ ਪਰਦਾ ਫਾਸ਼ ਕਰੇਗਾ।

Facebook Comments

Trending