Connect with us

ਪੰਜਾਬੀ

ਪੀ ਏ ਯੂ ਵਿਚ ਐੱਨ ਐੱਸ ਐੱਸ ਵਲੰਟੀਅਰਾਂ ਲਈ ਹੋਇਆ ਜਾਗਰੂਕਤਾ ਸੈਮੀਨਾਰ

Published

on

Awareness seminar held for NSS volunteers in PAU
ਲੁਧਿਆਣਾ :  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ  ਦੀ ਅਗਵਾਈ ਹੇਠ ਡੀਨ ਖੇਤੀਬਾੜੀ ਕਾਲਜ ਡਾ. ਐਮ.ਐਸ.ਗਿੱਲ ਦੇ ਨਿਰਦੇਸ਼ਾਂ ਹੇਠ ਇੰਡੀਆ ਸਵੱਛ ਲੀਗ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੰਬੰਧੀ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਦੇ ਨੁਮਾਇੰਦਿਆਂ ਰਮਨਪ੍ਰੀਤ ਕੌਰ, ਜਰਨੈਲ ਸਿੰਘ ਐਮ.ਆਈ.ਸੀ ਅਤੇ ਚੰਦਰ ਜੋਤੀ ਨੇ 11 ਤੋਂ 17 ਸਤੰਬਰ ਤੱਕ ਹੋ ਰਹੀਆਂ ਵੱਖ ਵੱਖ ਸਰਗਰਮੀਆਂ ਬਾਰੇ  ਵਿਦਿਆਰਥੀਆਂ ਨੂੰ  ਜਾਣੂ ਕਰਵਾਇਆ ।

ਉਨਾਂ ਨੇ ਵਿਦਿਆਰਥੀਆਂ ਨੂੰ ਇੰਡੀਅਨ ਸਵੱਛਤਾ ਲੀਗ ਬਾਰੇ ਦੱਸਿਆ ਕਿ 17-09-2022 ਨੂੰ ਅਠਾਰਾਂ ਸੌ ਤੋਂ ਵੱਧ ਵੱਖ-ਵੱਖ ਸ਼ਹਿਰ ਇਸ ਪ੍ਰੋਗਰਾਮ ਵਿਚ ਭਾਗ ਲੈ ਰਹੇ ਹਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਰੀਬ 650 ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ ਅਤੇ ਸੰਬੰਧਿਤ ਲਿੰਕ ਤੇ ਰਜਿਸਟਰ ਕੀਤਾ। ਨਾਲ ਹੀ ਇਸ ਮਿਸ਼ਨ ਨੂੰ ਹੋਰ ਅੱਗੇ ਵਧਾਉਣ ਦਾ ਪ੍ਰਣ ਵੀ ਕੀਤਾ। ਇਸ ਸਮੇਂ ਐੱਨ ਐੱਸ ਐੱਸ ਪ੍ਰੋਗਰਾਮ ਕੋਆਰਡੀਨੇਟਰ ਡਾ. ਹਰਮੀਤ ਸਰਲੈਚ, ਵੱਖ-ਵੱਖ ਕਾਲਜਾਂ ਦੇ ਐੱਨ ਐੱਸ ਐੱਸ ਪ੍ਰੋਗਰਾਮ ਅਫਸਰ ਕਾਲਜ ਦੇ ਐੱਨ ਐੱਸ ਐੱਸ ਵਲੰਟੀਅਰਾਂ ਨਾਲ ਹਾਜਰ ਹੋਏ ।

Facebook Comments

Trending