ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ ਐਜੁਕੇਸ਼ਨ (ਲੜਕੀਆਂ) ਦੇ ਇਲੈਕਟੋਰਲ ਲਿਟਰੇਸੀ ਕਲੱਬ ਵੱਲੋਂ ਪ੍ਰਿੰਸੀਪਲ ਡਾ. ਨਗਿੰਦਰ ਕੌਰ ਦੀ ਨਿਗਰਾਨੀ ਹੇਠ ਸਵੀਪ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ ਭਾਸ਼ਣ , ਕਵਿਤਾ ਉਚਾਰਨ, ਲੇਖ ਰਚਨਾ, ਸਲੋਗਨ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਹਨਾਂ ਦਾ ਮੁੱਖ ਵਿਸ਼ਾ ਸੀ ” ਮੇਰੀ ਵੋਟ ਮੇਰੀ ਜ਼ਿੰਮੇਵਾਰੀ “।
ਈ. ਐਲ. ਸੀ ਦੇ ਨੋਡਲ ਅਫਸਰ- ਡਾ.ਸੁਖਵਿੰਦਰ ਸਿੰਘ ਚੀਮਾ , ਕੋਆਰਡੀਨੇਟਰ ਡਾ. ਜਯਾ ਬਤਰਾ ਅਤੇ ਡਾ. ਨੀਰਜ ਕੁਮਾਰ ਨੇ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਤਾਨੀਆ(ਚੇਅਰਪਰਸਨ), ਰਜਨੀ(ਸਕੱਤਰ) ਅਮਰਪ੍ਰੀਤ ਕੌਰ (ਸੰਪਾਦਕ ਵਾਲ ਮੈਗਜ਼ੀਨ), ਨਵਲੀਨ ਕੌਰ (ਡਾਈਰੈਕਟਰ ਕਲੱਬ ਐਕਟੀਵਿਟੀ) ਜਸਪ੍ਰੀਤ ਕੌਰ(ਡਾਈਰੈਕਟਰ- ਪ੍ਰੈੱਸ ਅਤੇ ਮੀਡੀਆ) ਨੇ ਪ੍ਰੋਗਰਾਮ ਨੂੰ ਬਾਖੂਬੀ ਨੇਪਰੇ ਚਾੜ੍ਹਿਆ।
ਕਵਿਤਾ ਉਚਾਰਨ ਮੁਕਾਬਲੇ ਵਿੱਚ ਅੰਸ਼ੂ, ਭੂਮੀਕਾ ਅਤੇ ਰਾਜਵੀਰ ਨੇ ਕ੍ਰਮਵਾਰ- ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਪੱਲਵੀ ਨੇ ਪਹਿਲਾ, ਮਨਮੀਨ ਕੌਰ ਨੇ ਦੂਸਰਾ ਅਤੇ ਹਰਸਿਮਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਹਰਸਿਮਰਨਜੀਤ ਕੌਰ , ਜੋਤੀ ਅਤੇ ਅਮਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।