ਲੁਧਿਆਣਾ : ਗਾਂਧੀ ਜਯੰਤੀ ਵਾਲੇ ਦਿਨ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਮੇਰਾ ਝੋਲਾ ਮੇਰੀ ਪਹਿਚਾਣ ਸਵੱਛ ਭਾਰਤ ਮਿਸ਼ਨ ਦੇ ਤਹਿਤ ਨਗਰ ਨਿਗਮ ਲੁਧਿਆਣਾ ਵਲੋਂ ਪ੍ਰੋਗਰਾਮ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਪਲਾਸਟਿਕ ਦੀ ਰੋਕਥਾਮ ਲਈ ਅਵੇਅਰਨੇਸ ਅਤੇ ਕੱਪੜੇ ਤੋਂ ਬਣੇ ਥੈਲਿਆ ਦੀ ਪ੍ਰਦਰਸ਼ਨੀ ਲਗਾਈ ਗਈ ।ਇਸ ਵਿੱਚ DAY- NULM, ਸਿਹਤ ਸ਼ਾਖਾ ਅਤੇ ਸਵੱਛ ਭਾਰਤ ਮਿਸ਼ਨ ਦੀ ਟੀਮ ਨੇ ਮੁੱਖ ਰੂਪ ਵਿੱਚ ਭਾਗ ਲਿਆ ਇਸ ਪ੍ਰੋਗਰਾਮ ਦਾ ਉਦਘਾਟਨ ਮਾਨਯੋਗ ਕਮਿਸ਼ਨਰ ਸ੍ਰੀ ਮਤੀ ਸ਼ੇਨਾ ਅਗਰਵਾਲ ਨਗਰ ਨਿਗਮ ਲੁਧਿਆਣਾ ਜੀ ਵੱਲੋਂ ਕੀਤਾ ਗਿਆ।
ਇਸ ਵਿੱਚ ਲੱਗਭੱਗ 10 ਦੇ ਕਰੀਬ ਸੈਲਫ ਹੈਲਪ ਗਰੁੱਪਾ (, ਸ਼ਬਦ ਗਰੁੱਪ, ਦੁਰਗਾ ਗਰੁੱਪ, ਗਣਪਤੀ ਗਰੁੱਪ ਅਤੇ ਖੁਆਜਾ ਗਰੁੱਪ ) ਨੇ ਭਾਗ ਲਿਆ ਅਤੇ ਮਾਨਯੋਗ ਕਮਿਸ਼ਨਰ ਜੀ ਨੇ ਸੈਲਫ ਹੈਲਪ ਗਰੁੱਪ ਦੇ ਨੁਮਾਇੰਦਿਆ ਨੂੰ ਹੋਰ ਵੀ ਵੇਸਟ ਕੱਪੜੇ ਦੇ ਥੈਲੇ ਬਣਾ ਕੇ ਮੰਡੀ ਵਿੱਚ ਅਤੇ ਆਲ਼ੇ ਦੁਆਲ਼ੇ ਦੇ ਲੋਕਾਂ ਨੂੰ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਹੈਲਥ ਸ਼ਾਖਾ ਦੇ ਇੰਚਾਰਜ ਜੁਆਇੰਟ ਕਮਿਸ਼ਨਰ ਡਾ. ਪੂਨਮਪ੍ਰੀਤ ਕੌਰ ਨਗਰ ਨਿਗਮ ਲਧਿਆਣਾ ਜੀ ਵਲੋਂ ਪੂਰੀ ਮੰਡੀ ਵਿੱਚ ਸਿਹਤ ਸ਼ਾਖਾ ਦੀ ਟੀਮ ਦੇ ਨਾਲ ਪਲਾਸਟਿਕ ਦੀ ਰੋਕਥਾਮ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਲਈ ਲਈ ਢੋਲ ਦੇ ਨਾਲ ਮੁਨਿਆਦੀ ਕਰਵਾਈ ਗਈ।
ਮੰਡੀ ਵਿੱਚ ਜਾ ਕੇ ਦੁਕਾਨਾਦਾਰਾਂ/ਰੇਹੜੀਆ/ ਫਹੜੀਆਂ ਵਾਲਿਆ ਨੂੰ ਬੇਨਤੀ ਕੀਤੀ ਗਈ ਕਿ ਪਲਾਸਟਿਕ ਦੇ ਕੈਰੀਬੈਗ ਦੀ ਵਰਤੋਂ ਬੰਦ ਕੀਤੀ ਜਾਵੇ। ਮੰਡੀ ਆਉਣ ਵਾਲੇ ਲੋਕਾਂ ਨੂੰ ਕੱਪੜੇ ਤੋਂ ਬਣੇ ਥੈਲੇ ਨਾਲ ਲੈ ਕੇ ਆਉਣ ਦੀ ਬੇਨਤੀ ਕੀਤੀ ਗਈ।ਇਸ ਤੋਂ ਇਲਾਵਾ ਸਿਹਤ ਸ਼ਾਖਾ ਨੋਡਲ ਅਫਸਰ ਸਵੱਛ ਭਾਰਤ ਮਿਸ਼ਨ ਅਸ਼ਵਨੀ ਸਹੋਤਾ ਜੀ ਵਲੋਂ ਸਿਹਤ ਸ਼ਾਖਾ ਦੀ ਟੀਮ ਸੀ. ਐੱਸ. ਆਈ ਰਵੀ ਡੋਗਰਾ, ਅਮੀਰ ਬਾਜਵਾ,ਰਾਜਿੰਦਰ ਕੁਮਾਰ, ਸੁਰਿੰਦਰ ਡੋਗਰਾ, ਐੱਸ.ਆਈ ਜੋਨ- ਏ, ਬੀ, ਸੀ ਅਤੇ ਡੀ , ਸੀ. ਡੀ. ਓ, ਸੀ.ਐੱਫ, ਜਸਪ੍ਰੀਤ ਕੌਰ ਅਤੇ ਰਾਜਿੰਦਰ ਕੌਰ ਨੇ ਮੁੱਖ ਰੂਪ ਵਿੱਚ ਭਾਗ ਲਿਆ।
ਇੱਸ ਤੋਂ ਇਲਾਵਾ ਸ਼੍ਰੀ ਅਸ਼ਵਨੀ ਸਹੋਤਾ ਜੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪਲਾਸਟਿਕ ਕੈਰੀਬੈਗ ਦੀ ਰੋਕਥਾਮ ਦੀ ਜਾਗਰੂਕਤਾ ਲਈ ਸ਼ਹਿਰ ਵਿਚ ਅਲੱਗ-ਅਲੱਗ ਉਪਰਾਲੇ ਕੀਤੇ ਜਾ ਰਹੇ ਹਨ , ਜਿਸ ਸਦਕਾ ਅੱਜ ਮੇਨ ਸਬਜ਼ੀ ਮੰਡੀ ਬਹਾਦਰਕੇ ਰੋਡ ਇਹ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪਲਾਸਟਿਕ ਕੈਰੀਬੈਗ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਮੰਡੀ ਦੇ ਪ੍ਰਧਾਨ ਸਮੂਹ ਦੁਕਾਨਾਦਾਰਾਂ/ ਸਮੂਹ ਰੇਹੜੀਆ / ਫਹੜੀਆਂ ਵਾਲਿਆ ਨੂੰ ਬੇਨਤੀ ਹੈ ਕਿ ਉਹ ਆਪਣੀਆ ਦੁਕਾਨਾਂ ਤੇ ਕਿਸੇ ਵੀ ਤਰਾ ਦੇ ਪਲਾਸਟਿਕ ਕੈਰੀਬੈਗ ਨਾ ਰੱਖਣ।