ਲੁਧਿਆਣਾ : ਕਰਮਚਾਰੀ ਰਾਜ ਬੀਮਾ ਨਿਗਮ ਦੇ ਉਪ ਖੇਤਰੀ ਦਫਤਰ ਲੁਧਿਆਣਾ ਵੱਲੋਂ ਅੱਜ ਵਰਧਮਾਨ ਸਪਿਨਿੰਗ ਐਂਡ ਜਨਰਲ ਮਿਲਜ਼ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਬੀਮਾ ਧਾਰਕਾਂ ਨੂੰ ਨਿਗਮ ਦੇ ਹਿੱਤਲਾਭ ਜਿਵੇਂ ਕਿ ਬਿਮਾਰੀ, ਇਲਾਜ਼ ਆਦਿ ਹੋਰ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ ਵਿਸ਼ੇਸ਼ ਤੌਰ ‘ਤੇ ਕੋਵਿਡ-19 ਸਹਾਇਤਾ ਯੋਜਨਾਵਾਂ ਦਾ ਪ੍ਰਬੰਧਨ ਅਤੇ ਅਟਲ ਬੀਮਿਤ ਵਿਅਕਤੀ ਭਲਾਈ ਯੋਜਨਾ ਦਾ ਵਿਸਤਾਰ ਕੀਤਾ ਗਿਆ ਹੈ ਜਿਸਦੇ ਤਹਿਤ ਜੇਕਰ ਕੋਵਿਡ-19 ਦੌਰਾਨ ਕੋਈ ਵਿਅਕਤੀ ਬੇਰੋਜ਼ਗਾਰ ਹੋਇਆ ਹੈ ਤਾਂ ਕਰਮਚਾਰੀ ਰਾਜ ਬੀਮਾ ਨਿਗਮ ਦੁਆਰਾ 90 ਦਿਨ ਦੀ ਔਸਤ ਮਜਦੂਰੀ ਦਾ 50 ਫੀਸਦ ਭੁਗਤਾਨ ਨਿਗਮ ਕਰਮਚਾਰੀ ਦੇ ਖਾਤੇ ਵਿੱਚ ਜਾਂਦਾ ਹੈ ।
ਕੈਂਪ ਦੌਰਾਨ ਸ਼੍ਰੀ ਅਸ਼ਵਨੀ ਸੇਠ (ਸਹਾਇਕ ਡਾਇਰੈਕਟਰ), ਸ਼੍ਰੀ ਸੰਦੀਪ ਸਲੂਜਾ (ਸਮਾਜਿਕ ਸੁਰੱਖਿਆ ਅਧਿਕਾਰੀ), ਸ਼੍ਰੀ ਅਮੀ ਲਾਲ, ਸ਼ਾਖਾ ਮੈਨੇਜਰ ਦੇ ਨਾਲ ਮੈਸਰਜ਼ ਵਰਧਮਾਨ ਸਪਿਨਿੰਗ ਮਿੱਲਜ਼ ਦੇ ਪ੍ਰਬੰਧਕਾਂ ਵਿਚੋਂ ਸ਼੍ਰੀ ਵਿਕਾਸ ਮਿੱਤਲ, ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਕੇ.ਕੇ. ਓਹਰੀ, ਵਾਈਸ ਪ੍ਰਧਾਨ ਅਤੇ ਐਚ.ਆਰ. ਹੈਡ ਸ੍ਰੀ ਮੁਕੇਸ਼ ਕੁਮਾਰ ਹਾਜ਼ਰ ਸਨ।
ਉਨ੍ਹਾਂ ਕਰਮਚਾਰੀ ਰਾਜ ਬੀਮਾ ਨਿਗਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਕੁਝ ਵਖਵੇ ਤੋਂ ਬਾਅਦ ਅਜਿਹੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਬੀਮਾ ਧਾਰਕਾਂ ਨੂੰ ਸਕੀਮਾਂ ਬਾਰੇ ਜਾਣਕਾਰੀ ਮਿਲਦੀ ਰਹੇ ਅਤੇ ਗੰਭੀਰ ਸਥਿਤੀ ਵਿੱਚ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਮੈਸਰਸ ਵਰਧਮਾਨ ਸਪਿਨਿੰਗ ਮਿੱਲਜ਼ ਦੇ ਪ੍ਰਬੰਧਕਾਂ ਵੱਲੋਂਕਰਮਚਾਰੀ ਰਾਜ ਬੀਮਾ ਨਿਗਮ ਦਾ ਧੰਨਵਾਦ ਕੀਤਾ ਗਿਆ।