Connect with us

ਪੰਜਾਬ ਨਿਊਜ਼

ਏਵਨ ਸਾਈਕਲ ਨੇ ਪ੍ਰੀਮੀਅਰ ਸਾਈਕਲ ਬ੍ਰਾਂਡ ‘ਕੈਮਬੀਓ’ ਮਾਰਕੀਟ ‘ਚ ਉਤਾਰਿਆ

Published

on

Avon Bicycle launches premier bicycle brand 'Cambio'

ਲੁਧਿਆਣਾ  :  ਨਾਮੀ ਸਾਈਕਲ ਕੰਪਨੀ ਏਵਨ ਸਾਈਕਲ ਲਿਮਟਿਡ ਵਲੋਂ ਏਵਨ ਨਿਊਏਜ਼ ਸਾਈਕਲ ਪ੍ਰੀਮੀਆਰ ਸਾਈਕਲ ਬ੍ਰਾਂਡ ‘ਕੈਮਬੀਓ’ ਮਾਰਕੀਟ ਵਿਚ ਉਤਾਰਿਆ ਗਿਆ ਹੈ। ਪ੍ਰੀਮੀਅਰ ਸਾਈਕਲ ਦੀ ਨਵੀਂ ਰੇਜ਼ ਨੂੰ ਮਾਰਕੀਟ ਵਿਚ ਉਤਾਰਨ ਸਮੇਂ ਸੀ.ਐਮ.ਡੀ. ਉਂਕਾਰ ਸਿੰਘ ਪਾਹਵਾ, ਸੰਯੁਕਤ ਐਮ.ਡੀ. ਰਿਸ਼ੀ ਪਾਹਵਾ ਅਤੇ ਸੰਯੁਕਤ ਨਿਰਦੇਸ਼ਕ ਮਨਦੀਪ ਪਾਹਵਾ ਹਾਜ਼ਰ ਸਨ।

ਸ. ਪਾਹਵਾ ਨੇ ਕਿਹਾ ਕਿ ਪ੍ਰੀਮੀਅਰ ਸਾਈਕਲ ਬ੍ਰਾਂਡ ਨੂੰ ਉਤਸ਼ਾਹਿਤ ਕਰਨ ਲਈ ਹੀ ਏਵਨ ਸਾਈਕਲ ਵਲੋਂ ਏਵਨ ਨਿਊਏਜ਼ ਸਾਈਕਲ ਦੀ ਨਵੀਂ ਰੇਜ਼ ‘ਕੈਮਬੀਓ’ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਈਕਲ ਜਰਮਨ ਦੇ ਇੰਜੀਨੀਅਰਾਂ ਦੀ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਉਤਪਾਦ ਦੇ ਡਿਜ਼ਾਈਨ ਤੇ ਕੰਪੋਨੈਂਟਰੀ ਬਹੁਤ ਹੀ ਵਧੀਆ ਹਨ।

ਉਨ੍ਹਾ ਕਿਹਾ ਕਿ ਸਾਈਕਲਾਂ ਦੀ ਨਵੀਂ ਰੇਜ਼ ਗਾਹਕਾਂ ਨੂੰ ਬਹੁਤ ਹੀ ਜਿਆਦਾ ਆਕਰਸ਼ਕ ਕਰੇਗੀ। ਉਨ੍ਹਾ ਕਿਹਾ ਕਿ ਕੈਮਬੀਓ ਨੂੰ ਬਣਾਉਣ ਲਈ ਏਵਨ ਵਲੋਂ ਨਵੀਂ ਸਹੂਲਤਾਂ ਨਾਲ ਲੈਸ, ਆਧੁਨਿਕ ਮਸ਼ੀਨਰੀ ਤੇ ਹੋਰ ਪ੍ਰਣਾਲੀ ‘ਤੇ 100 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਕੈਮਬੀਓ ਦੀ ਰੇਜ਼ ਵਿਚ 21 ਰਫ਼ਤਾਰ ਤੇ 24 ਰਫ਼ਤਾਰ ਦੇ ਅਲਾਏ ਹਨ ਜਿਸ ਵਿਚ 26 ਟੀ., 27.5 ਟੀ. ਤੇ 29 ਟੀ. ਸਾਈਜ਼ ਹਨ | ਉਨ੍ਹਾਂ ਕਿਹਾ ਕਿ ਕੈਮਬੀਓ ਪਹਿਲਾਂ ਹੀ ਕੈਮਬੀਓ ਬਾਈਕਸ ‘ਤੇ ਉਪਲਬਧ ਹੈ | ਇਹ ਛੇਤੀ ਹੀ ਭਾਰਤ ਭਰ ਵਿਚ ਚੈਨਲ ਹਿੱਸੇਦਾਰਾਂ ਰਾਹੀਂ ਉਪਲਬਧ ਕਰਵਾਇਆ ਜਾਵੇਗਾ।

ਉਨ੍ਹਾਂ ਰੇਂਜ ਦੀ ਸ਼ਲਾਘਾ ਕੀਤੀ ਅਤੇ ਟੀਮ ਕੈਮਬੀਓ ਨੂੰ ਸ਼ਾਨਦਾਰ ਲਾਂਚ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਏਵਨ ਵਲੋਂ ਆਪਣੀ ਪ੍ਰੀਮੀਅਰ ਸਾਈਕਲਾਂ ਦੀ ਰੇਜ਼ ਲੁਧਿਆਣਾ-ਚੰਡੀਗੜ੍ਹ ਸੜਕ ‘ਤੇ ਸਥਿਤ ਨੀਲੋਂ ਵਿਖੇ ਲਗਾਏ ਪਲਾਂਟ ਵਿਚ ਕੀਤੀ ਜਾਵੇਗੀ।

 

Facebook Comments

Advertisement

Trending