ਲੁਧਿਆਣਾ: ਲੁਧਿਆਣਾ ਵਾਸੀਆਂ ਲਈ ਅਹਿਮ ਖਬਰ ਹੈ। ਦਰਅਸਲ ਗਿਆਸਪੁਰਾ ਰੇਲਵੇ ਫਾਟਕ ‘ਤੇ ਟ੍ਰੈਕ ਦੀ ਮੁਰੰਮਤ ਦੇ ਕੰਮ ਕਾਰਨ 5 ਤੋਂ 7 ਜੁਲਾਈ ਤੱਕ ਸੜਕ ਬੰਦ ਰਹੇਗੀ। ਟਰੈਫਿਕ ਪੁਲੀਸ ਵੱਲੋਂ ਸੜਕ ’ਤੇ ਨਾਕਾਬੰਦੀ ਕੀਤੀ ਗਈ ਹੈ। ਗਿਆਸਪੁਰਾ ਤੋਂ ਜਮਾਲਪੁਰ ਅਤੇ ਚੰਡੀਗੜ੍ਹ ਰੋਡ ਵੱਲ ਜਾਣ ਵਾਲੇ ਵਾਹਨ ਢੰਡਾਰੀ ਫੋਕਲ ਪੁਆਇੰਟ ਪੁਲ ਰਾਹੀਂ ਜਾ ਸਕਣਗੇ। ਬੈਰੀਕੇਡਿੰਗ ਦੇ ਨਾਲ-ਨਾਲ ਟਰੈਫਿਕ ਪੁਲੀਸ ਵੱਲੋਂ ਇਸ ਥਾਂ ’ਤੇ ਬੋਰਡ ਵੀ ਲਾਏ ਗਏ ਹਨ। ਟਰੈਫਿਕ ਜ਼ੋਨ ਇੰਚਾਰਜ ਪਰਮਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਮੁਰੰਮਤ ਦੇ ਕੰਮ ਦੌਰਾਨ ਸੁਝਾਏ ਗਏ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।