ਜਲੰਧਰ: ਮਸ਼ਹੂਰ ਕੁਲਹਾਰ ਪੀਜ਼ਾ ਜੋੜੇ ਦੀ ਕਾਰ ‘ਤੇ ਹਮਲਾ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਉਜਾਲਾ ਨਗਰ ‘ਚ ਘਰ ਦੇ ਬਾਹਰ ਖੜ੍ਹੀ ਕਾਰ ‘ਤੇ ਪੱਥਰਾਂ ਨਾਲ ਹਮਲਾ ਕਰਕੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ | ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਸ਼ੀਸ਼ਾ ਟੁੱਟਣ ਦੀ ਅਵਾਜ਼ ਸੁਣੀ ਤਾਂ ਮਾਲਕ ਸਹਿਜ ਅਰੋੜਾ ਘਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਦੋਸ਼ੀ ਭੱਜ ਗਿਆ ਸੀ।ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਮੌਕੇ ‘ਤੇ ਕੋਈ ਸੀ.ਸੀ.ਟੀ.ਵੀ. ਕੈਮਰੇ ਨਹੀਂ ਲਗਾਏ ਗਏ ਸਨ, ਫਿਲਹਾਲ ਜਾਂਚ ਜਾਰੀ ਹੈ।