ਖੇਤੀਬਾੜੀ
ਪੀ ਏ ਯੂ ਵਿਖੇ ਡਾ. ਕੰਵਰਪਾਲ ਐਸ ਧੁੱਗਾ ਦਾ ਕਰਵਾਇਆ ਵਿਸ਼ੇਸ਼ ਭਾਸ਼ਣ
Published
2 years agoon
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਕੂਲ ਆਫ਼ ਐਗਰੀਕਲਚਰਲ ਬਾਇਓਤਕਨਾਲੋਜੀ (ਐੱਸ ਏ ਬੀ) ਵਲੋਂ ਡਾ. ਕੰਵਰਪਾਲ ਐੱਸ ਧੁੱਗਾ, ਪ੍ਰਮੱਖ ਵਿਗਿਆਨੀ ਅਤੇ ਮੁਖੀ, ਖੇਤੀਬਾੜੀ ਬਾਇਓਤਕਨਾਲੋਜੀ, ਸੀ ਆਈ ਐਮ ਐਮ ਵਾਈ ਟੀ, ਮੈਕਸੀਕੋ ਦਾ “ਫਸਲ ਪ੍ਰਜਨਣ ਨੂੰ ਤੇਜ਼ ਕਰਨ ਲਈ ਜੀਨ, ਐਡਿਟਿੰਗ” ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਕਰਵਾਇਆ।
ਇਸ ਮੌਕੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਸੰਬੋਧਿਤ ਹੁੰਦਿਆ ਡਾ. ਧੱੁਗਾ ਨੇ ਦੱਸਿਆ ਕਿ ਇਕ ਅਤਿ ਆਧੁਨਿਕ ਜੀਨੋਮ ਐਡਿਟਿੰਗ ਤਕਨੀਕ; ਸੀ ਆਰ ਆਈ ਐੱਸ ਪੀ ਆਰ- ਸੀ ਏ ਐੱਸ 9 ਵਲੋਂ ਮੌਜੂਦਾ ਸਮੇਂ ਦੋਰਾਨ ਜੀਨ ਐਡਿਟਿੰਗ ਦੇ ਖੇਤਰ ਵਿਚ ਬੜੀ ਵੱਡੀ ਕ੍ਰਾਂਤੀ ਲਿਆਂਦੀ ਗਈ ਹੈ। ਉਨ੍ਹਾਂ ਨੇ ਮੱਕੀ ਅਤੇ ਕਣਕ ਵਿਚਲੇ ਰੋਗਾਂ ਦੀ ਰੋਕਥਾਮ ਲਈ ਜੀਨਜ਼ ਐਡਿਟਿੰਗ ਉੱਤੇ ਆਪਣੇ ਖੋਜ ਕਾਰਜਾਂ ਦੀ ਪੇਸ਼ਕਾਰੀ ਕੀਤੀ ਅਤੇ ਪਲਾਂਟ ਬਰੀਡਿੰਗ ਦੇ ਰਵਾਇਤੀ ਢੰਗ ਤਰੀਕਿਆਂ ਦੇ ਮੁਕਾਬਲਤਨ ਰੋਗ ਪ੍ਰਤੀਰੋਧਕ ਨਵੀਆਂ ਕਿਸਮਾਂ ਨੂੰ ਥੋੜੇ ਸਮੇਂ ਵਿਚ ਵਿਕਸਿਤ ਕਰਨ ਲਈ ਜੀਨ ਐਡਿਟਿੰਗ ਦੀ ਸਮਰੱਥਾ ਉੱਤੇ ਜ਼ੋਰ ਦਿੱਤਾ।
ਇਸ ਮੌਕੇ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਧੁੱਗਾ ਨੇ ਕਿਹਾ ਕਿ ਜੀਨ ਐਡਿਟਿੰਗ ਦੀ ਤਕਨੀਕ ਨੂੰ ਰਵਾਇਤੀ ਪਲਾਂਟ ਬਰੀਡਿੰਗ ਤਕਨੀਕਾਂ ਲਈ ਸਿਰਫ਼ ਪੂਰਕ ਵਜੋਂ ਹੀ ਵਰਤਣ ਚਾਹੀਦਾ ਹੈ; ਨਾ ਕਿ ਬਦਲ ਵਜੋਂ। ਇਸ ਮੌਕੇ ਡਾ. ਪ੍ਰਵੀਨ ਛੁਨੇਜਾ, ਨਿਰਦੇਸ਼ਕ ਐੱਸ ਏ ਬੀ ਨੇ ਡਾ. ਧੁੱਗਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪੀ.ਏ.ਯੂ ਤੋਂ ਹੀ ਪਲਾਂਟ ਬਰੀਡਿੰਗ ਵਿਚ ਐਮ ਐਸ ਸੀ ਕੀਤੀ ਹੈ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ