Connect with us

ਪੰਜਾਬੀ

ਆਸ਼ਾ ਵਰਕਰਾਂ ਨੇ ਚੰਨੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ

Published

on

Asha workers chanted slogans against Channi

ਜਗਰਾਓਂ / ਲੁਧਿਆਣਾ : ਆਸ਼ਾ ਵਰਕਰਾਂ ਨੇ ਅੱਜ ਵੱਡੀ ਗਿਣਤੀ ‘ਚ ਇਕੱਠੀਆਂ ਹੋ ਕੇ ਹੜਤਾਲ ਤੇ ਰਹਿੰਦਿਆਂ ਜਗਰਾਓਂ ਸਿਵਲ ਹਸਪਤਾਲ ਵਿਖੇ ਧਰਨਾ ਦਿੱਤਾ। ਧਰਨੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੁੁਲਾਰਿਆਂ ਨੇ ਕਿਹਾ ਕਿ ਸੂਬੇ ਦੀਆਂ ਆਸ਼ਾ ਵਰਕਰਾਂ ਬਿਨਾਂ ਤਨਖ਼ਾਹ ਤੋਂ ਕਮਿਸ਼ਨ ਤੇ ਕੰਮ ਕਰ ਰਹੀਆਂ ਹਨ, ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਕਹੀਏ ਜਾਂ ਮਨ ਮਰਜ਼ੀ, ਕੀ ਨਿਗੁਣੇ ਕਮਿਸ਼ਨ ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਦੀ ਸੁੱਧ ਲੈਣ ਦੀ ਥਾਂ ਕਾਂਗਰਸ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।

ਉਨਾਂ ਕਿਹਾ ਕਿ ਜੇ ਆਸ਼ਾ ਵਰਕਰਾਂ ਦੀ ਡਿਊਟੀ ਤੇ ਝਾਤ ਮਾਰੀਏ ਤਾਂ ਉਨਾਂ ਦਾ ਕੰਮ ਕਿਸੇ ਵੀ ਸਰਕਾਰੀ ਮੁੁਲਾਜ਼ਮ ਨਾਲੋਂ ਘੱਟ ਨਹੀਂ ਹੈ ਪਰ ਇਸ ਦੇ ਬਾਵਜੂਦ ਸਰਕਾਰ ਉਨਾਂ ਨੂੰ ਉਨਾਂ ਦੇ ਹੱਕ ਦੇਣ ਦੀ ਥਾਂ ਕਮਿਸ਼ਨ ਤੇ ਕੰਮ ਚਲਾ ਰਹੀ ਹੈ ਪਰ ਹੁੁਣ ਸੂਬੇ ਦੀ ਆਸ਼ਾ ਵਰਕਰਾਂ ਆਪਣੇ ਹੱਕਾਂ ਨਾਲ ਖਿਲਵਾੜ ਨਹੀਂ ਹੋਣ ਦੇਣਗੀਆਂ। ਉਨਾਂ੍ਹ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਪੱਕਾ ਕਰਨ ਦੇ ਨਾਲ ਨਾਲ ਅਠਾਰਾਂ ਹਜ਼ਾਰ ਰੁੁਪਏ ਅਤੇ ਸੁੁਪਰਵਾਈਜ਼ਰ ਨੂੰ 26 ਹਜ਼ਾਰ ਰੁੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ।

ਇਹ ਮੰਗਾਂ ਲਾਗੂ ਨਾ ਹੋਣ ਤਕ ਜਿੱਥੇ ਆਸ਼ਾ ਵਰਕਰਾਂ ਪੰਜਾਬ ਭਰ ਵਿਚ ਹੜਤਾਲ ਤੇ ਰਹਿਣਗੀਆਂ, ਉਥੇ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਹੀ ਨਹੀਂ ਉਨਾਂ ਦੀਆਂ ਹੱਕੀ ਮੰਗਾਂ ਨੂੰ ਅਣਦੇਖਿਆ ਕਰਨ ਵਾਲੇ ਸਰਕਾਰ ਦੇ ਮੰਤਰੀ- ਸੰਤਰੀਆਂ ਅਤੇ ਨੁੁਮਾਇੰਦਿਆਂ ਦਾ ਿਘਰਾਓ ਵਿਰੋਧ ਕੀਤਾ ਜਾਵੇਗਾ।

Facebook Comments

Advertisement

Trending