ਪੰਜਾਬੀ
ਆਰੀਆ ਕਾਲਜ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
Published
3 years agoon
ਲੁਧਿਆਣਾ : ਵਿਗਿਆਨ ਵਿਭਾਗ ਨੇ ਇੰਟਰਨਲ ਕੁਆਲਿਟੀ ਅਸ਼ੋਅਰੈਂਸ ਸੈੱਲ ਦੇ ਸਹਿਯੋਗ ਨਾਲ ਫੋਟੋਗ੍ਰਾਫੀ, ਲੇਖ ਲਿਖਣ ਅਤੇ ਪੋਸਟਰ ਦੇ ਅੰਤਰ-ਸਕੂਲ ਮੁਕਾਬਲੇ ਕਰਵਾਏ। ਇਸ ਮੁਕਾਬਲੇ ਵਿੱਚ 12 ਤੋਂ ਵੱਧ ਸਕੂਲਾਂ ਦੇ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸਕੱਤਰ ਏਸੀਐਮਸੀ ਸ਼੍ਰੀਮਤੀ ਸਤੀਸ਼ਾ ਸ਼ਰਮਾ ਨੇ ਕਿਹਾ ਕਿ ਰਾਸ਼ਟਰੀ ਵਿਗਿਆਨ ਦਿਵਸ ਮਨਾਉਣਾ ਵਿਗਿਆਨ ਦੇ ਯੋਗਦਾਨ ਨੂੰ ਸਲਾਮ ਹੈ ਕਿਉਂਕਿ ਇਸ ਨੇ ਬ੍ਰਹਿਮੰਡ ਦੇ ਮਹਾਨ ਰਹੱਸਾਂ ਦਾ ਜਵਾਬ ਦੇ ਕੇ ਮਾਨਵਤਾ ਦੀ ਮਹਾਨ ਸੇਵਾ ਕੀਤੀ ਹੈ।
ਪ੍ਰਿੰਸੀਪਲ ਡਾ ਸੁਖਸ਼ਮ ਆਹਲੂਵਾਲੀਆ ਨੇ ਸਾਇੰਸ ਵਿਭਾਗ, ਡਾ ਅਨਿਲ ਗੁਪਤਾ, ਡੀਨ ਸਾਇੰਸ ਫੈਕਲਟੀ ਤੇ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਚ ਵਿਗਿਆਨਕ ਸੁਭਾਅ ਪੈਦਾ ਕਰਨ ਲਈ ਅਜਿਹਾ ਪ੍ਰੋਗਰਾਮ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਵੱਖ-ਵੱਖ ਵਿਦਿਆਰਥੀਆਂ ਨੂੰ ਹਰੇਕ ਵਰਗ ਵਿਚ ਪਹਿਲੇ, ਦੂਜੇ ਅਤੇ ਤੀਜੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਸਰਕਾਰੀ ਗਰਲਜ਼ ਸੀਨੀਅਰ ਸੈਕੰ ਸਮਾਰਟ ਸਕੂਲ, ਸਾਹਨੇਵਾਲ ਦੀਆਂ ਵਿਦਿਆਰਥਣਾਂ ਵੰਸ਼ਿਕਾ ਧਵਨ ਅਤੇ ਦੀਆ ਨੇ ਪਹਿਲਾ, ਗਰਿਮਾ ਭਾਟੀਆ ਅਤੇ ਕ੍ਰਿਸ਼ਿਕਾ ਨੇ ਦੂਜਾ ਅਤੇ ਸੰਗੀਤਾ ਨੇ ਫੋਟੋਗਰਾਫੀ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਸਭ ਤੋਂ ਵਧੀਆ ਪੋਸਟਰਾਂ ਦੀ ਚੋਣ ਕੀਤੀ ਗਈ ਅਤੇ ਆਰਤੀ ਕੁਮਾਰੀ (ਜੀਜੀਐਸਐਸਐਸ, ਸਾਹਨੇਵਾਲ) ਅਤੇ ਸਬਿਕਾ (ਜੀਐਸਐਸ, ਅਯਾਲੀਖੁਰਦ) ਨੂੰ ਪਹਿਲਾ, ਅਭਿਸ਼ੇਕ ਕੁਮਾਰ (ਜੀਐਸਐਸਐਸ ਲੜਕੇ, ਜਵਾਹਰ ਨਗਰ) ਅਤੇ ਪੂਜਾ ਪਾਂਡੇ (ਜੀਐਸਐਸਏਐਲੀਖੁਰਦ) ਨੂੰ ਦੂਜਾ, ਅਤੇ ਮਨਮੀਤ ਕੌਰ (ਬੀਵੀਐਮ, ਕਿਚਲੂ ਨਗਰ) ਅਤੇ ਰਾਜਵਿੰਦਰਕੌਰ (ਜੀਐਸਐਸਐਸਐਸ ਅਯਾਲੀਖੁਰਦ) ਨੂੰ ਤੀਜਾ ਇਨਾਮ ਦਿੱਤਾ ਗਿਆ।
ਲੇਖ ਲਿਖਣ ਮੁਕਾਬਲੇ ਚ ਉੱਭਰਦੇ ਵਿਗਿਆਨੀਆਂ ਨੇ ਕਮਾਲ ਵਿਖਾਇਆ ਕਿਉਂਕਿ ਜੀਜੀਐੱਸਐੱਸ, ਸਾਹਨੇਵਾਲ ਦੀ ਜੈਸਿਕਾ ਤੇ ਸੰਗੀਤਾ ਨੇ ਪਹਿਲਾ, ਸਾਨੀਆ ਪਰਵੀਨ (ਸਰਕਾਰੀ ਹਾਈ ਸਕੂਲ ਸ਼ੇਰਪੁਰਕਲਾਂ) ਤੇ ਦੀਆ (ਜੀਜੀਐੱਸਐੱਸ, ਸਾਹਨੇਵਾਲ) ਨੇ ਦੂਜਾ ਤੇ ਵੰਸ਼ਿਕਾ ਧਵਨ (ਜੀਜੀਐੱਸਐੱਸ ਸਾਹਨੇਵਾਲ) ਤੇ ਖੁਸ਼ੀ (ਸ਼ਹੀਦੇਅਜ਼ਮ, ਸੁਖਦੇਵ ਸੱਚਪਰ ਸਰਕਾਰੀ ਕੰਨਿਆ ਸੈਨ ਸੈਕੰ ਸਕੂਲ) ਨੂੰ ਤੀਜੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
You may like
-
ਆਰੀਆ ਕਾਲਜ ‘ਚ ‘ਦਾਨ ਉਤਸਵ’ ਤਹਿਤ ਦਾਨ ਮੁਹਿੰਮ ਦਾ ਆਯੋਜਨ
-
ਆਰੀਆ ਕਾਲਜ ‘ਚ ਸੜਕ ਸੁਰੱਖਿਆ ਨਿਯਮ ਅਤੇ ਸਾਈਬਰ ਅਪਰਾਧ ਸੁਰੱਖਿਆ ‘ਤੇ ਭਾਸ਼ਣ
-
ਆਰੀਆ ਕਾਲਜ ਟੀਚਰਜ਼ ਯੂਨੀਅਨ ਵੱਲੋਂ ਲਗਾਤਾਰ ਤੀਜੇ ਦਿਨ ਧਰਨਾ ਜਾਰੀ
-
ਲੁਧਿਆਣਾ ਦੇ ਆਰੀਆ ਕਾਲਜ ਟੀਚਰਜ਼ ਯੂਨੀਅਨ ਵੱਲੋਂ ਲਗਾਇਆ ਗਿਆ ਧਰਨਾ
-
ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਆਰੀਆ ਕਾਲਜ ਵਿੱਚ ਕਰਵਾਇਆ ਗਿਆ ਕੁਕਿੰਗ ਮੁਕਾਬਲਾ