ਲੁਧਿਆਣਾ : ਪੀ.ਏ.ਯੂ. ਦੇ ਸੰਚਾਰ ਕੇਂਦਰ ਵੱਲੋਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਪੁਰਾਤਨ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਕਰਦੀ ਇੱਕ ਪੇਂਟਿੰਗ ਯੂਨੀਵਰਸਿਟੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਭੇਂਟ ਕੀਤੀ ਗਈ | ਜ਼ਿਕਰਯੋਗ ਹੈ ਕਿ ਡਾ. ਗੋਸਲ ਨੇ ਆਪਣੇ ਸੱਭਿਆਚਾਰ ਪ੍ਰਤੀ ਪ੍ਰੇਮ ਦੇ ਚਲਦਿਆਂ ਇੱਛਾ ਜ਼ਾਹਿਰ ਕੀਤੀ ਸੀ ਕਿ ਪੁਰਾਣੇ ਸੱਭਿਆਚਾਰ ਨਾਲ ਸੰਬੰਧਤ ਕਲਾਕਿਰਤ ਉਹਨਾਂ ਦੀ ਰਿਹਾਇਸ਼ਗਾਹ ਦਾ ਹਿੱਸਾ ਬਣੇ |
ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸ਼ਾਨਦਾਰ ਪੇਂਟਿੰਗ ਨੂੰ ਬਣਾ ਕੇ ਦੇਣ ਲਈ ਸਮੁੱਚੇ ਸੰਚਾਰ ਕੇਂਦਰ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਇਹ ਪੇਟਿੰਗ ਉਹਨਾਂ ਦੇ ਬਚਪਨ ਦੇ ਘਰ ਦੀ ਯਾਦ ਦਿਵਾਉਂਦੀ ਹੈ | ਡਾ. ਗੋਸਲ ਨੇ ਇਸ ਪੇਂਟਿੰਗ ਨੂੰ ਬਨਾਉਣ ਵਾਲੀ ਵਿਦਿਆਰਥਣ ਮਨਪ੍ਰੀਤ ਕੌਰ ਲਈ ਅਸ਼ੀਰਵਾਦ ਦੇ ਸ਼ਬਦ ਕਹੇ | ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਪੀ.ਏ.ਯੂ. ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕਿਸੇ ਮੁਕਾਬਲੇ ਦਾ ਆਯੋਜਨ ਕਰਨ ਦੀ ਯੋਜਨਾ ਵੀ ਹੈ |