Connect with us

ਅਪਰਾਧ

ਆਰਮੀ ਦਾ ਲੈਫਟੀਨੈਂਟ ਕਰਨਲ ਦੱਸ ਕੇ ਯੈੱਸ ਬੈਂਕ ਨਾਲ ਤਕਰੀਬਨ 18 ਲੱਖ ਰੁਪਏ ਦੀ ਕੀਤੀ ਧੋਖਾਧੜੀ

Published

on

Army lieutenant colonel defrauds Yes Bank of about Rs 18 lakh

ਲੁਧਿਆਣਾ : ਖੁਦ ਨੂੰ ਆਰਮੀ ਦਾ ਲੈਫਟੀਨੈਂਟ ਕਰਨਲ ਦੱਸਣ ਵਾਲੇ ਵਿਅਕਤੀ ਨੇ ਯੈੱਸ ਬੈਂਕ ਨਾਲ ਤਕਰੀਬਨ 18 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਮਾਮਲੇ ਵਿੱਚ 9 ਮਹੀਨਿਆਂ ਦੀ ਤਫਤੀਸ਼ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਯੈੱਸ ਬੈਂਕ ਦੇ ਮੈਨੇਜਰ ਸੁਖਵਿੰਦਰ ਸਿੰਘ ਦੇ ਬਿਆਨਾਂ ਉੱਪਰ ਪਿੰਡ ਫੱਗੂਵਾਲ ਲਾਡੂਵਾਲ ਦੇ ਵਾਸੀ ਸ਼ੋਭਰਾਜ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਯੈੱਸ ਬੈਂਕ ਦੇ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਆਪ ਨੂੰ ਆਰਮੀ ਦਾ ਲੈਫਟੀਨੈਂਟ ਕਰਨਲ ਦੱਸਿਆ ਅਤੇ ਬੈਂਕ ਵਿਚ ਜਾਅਲੀ ਆਰਮੀ ਦੇ ਕਾਗਜ਼ ਪੇਸ਼ ਕਰ ਦਿੱਤੇ। ਮੁਲਜ਼ਮ ਨੇ ਬੈਂਕ ਨਾਲ ਲੋਨ ਦੀ ਗੱਲ ਚਲਾਈ ਅਤੇ ਹੋਰ ਲੋੜੀਂਦੇ ਕਾਗਜ਼ ਵੀ ਬੈਂਕ ਨੂੰ ਦੇ ਦਿੱਤੇ । 3 ਸਿਤੰਬਰ 2018 ਨੂੰ ਬੈਂਕ ਨੇ ਉਸ ਨੂੰ 8 ਲੱਖ 23 ਹਜ਼ਾਰ ਅਤੇ 19 ਜਨਵਰੀ 2019 ਨੂੰ 9 ਲੱਖ 87 ਹਜ਼ਾਰ ਰੁਪਏ ਦਾ ਲੋਨ ਦੇ ਦਿੱਤਾ।

ਰਕਮ ਹਾਸਲ ਕਰਨ ਤੋਂ ਬਾਅਦ ਮੁਲਜ਼ਮ ਨੇ ਬੈਂਕ ਨੂੰ ਕਿਸ਼ਤਾਂ ਨਾ ਮੋੜੀਆਂ । ਅਜਿਹਾ ਕਰ ਕੇ ਉਸ ਨੇ ਯੈੱਸ ਬੈਂਕ ਨਾਲ ਧੋਖਾਧੜੀ ਕੀਤੀ ।ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਈ ਮਹੀਨਿਆਂ ਦੀ ਤਫਤੀਸ਼ ਤੋਂ ਬਾਅਦ ਮੁਲਜ਼ਮ ਸ਼ੋਭਰਾਜ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ।

Facebook Comments

Trending