ਪੰਜਾਬੀ
ਲੁਧਿਆਣਾ ਵਿਖੇ ਮਨਾਇਆ ਗਿਆ ਹਥਿਆਰਬੰਦ ਸੈਨਾ ਝੰਡਾ ਦਿਵਸ
Published
3 years agoon
ਲੁਧਿਆਣਾ : ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਸਾਬਕਾ ਸੈਨਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਤਿਆਰ ਕੀਤੇ ਗਏ ਸਲਾਨਾ ਕਿਤਾਬਚੇ ‘ਰਣ ਜੋਧੇ’ ਦੀ ਘੁੰਡ ਚੁਕਾਈ ਦੀ ਰਸਮ ਵੀ ਕੀਤੀ ਗਈ।
ਅੱਜ ਝੰਡਾ ਫੰਡ ਇਕੱਠਾ ਕਰਨ ਦੀ ਰਸਮ ਦੀ ਸ਼ੂਰੁਆਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਦੇ ਸੁਪਰਡੈਂਟ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਝੰਡਾ ਲਾ ਕੇ ਕੀਤੀ ਗਈ।
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ, ਜੰਗ ਦੌਰਾਨ ਅਪਾਹਜ ਫੌਜ ਦੇ ਜਵਾਨਾਂ ਅਤੇ ਯੁੱਧ ਵਿਧਵਾਵਾਂ ਦੇ ਫੰਡ ਲਈ ਵੱਧ-ਚੜ੍ਹ ਕੇ ਦਾਨ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਿਨ ਸਮੂਹ ਦੇਸ਼ਵਾਸੀ ਸਾਡੇ ਦੇਸ਼ ਲਈ ਫੌਜ ਦੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਅਤੇ ਹਥਿਆਰਬੰਦ ਸੈਨਾ ਝੰਡਾ ਦਿਵਸ ਤਹਿਤ ਭਾਰੀ ਮਾਤਰਾ ਵਿੱਚ ਫੰਡ ਦਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਸ਼ਹੀਦਾਂ, ਬਜ਼ੁਰਗਾਂ ਅਤੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੀਤੀ ਜਾਂਦੀ ਹੈ। ਇਸ ਮੌਕੇ ਜੂਨੀਅਰ ਸਹਾਇਕ ਪਰਮਜੀਤ ਸਿੰਘ, ਲਵਕੇਸ਼ ਮਹਿਤਾ, ਸੈਨਿਕ ਭਲਾਈ ਪ੍ਰਬੰਧਕ ਗੁਰਮਿੰਦਰ ਸਿੰਘ, ਅਮਰੀਕ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
You may like
-
ਪ੍ਰਸ਼ਾਸਨ ਵਲੋਂ ਲੋਕਾਂ ਨਾਲ ਸਿੱਧੇ ਤੌਰ ‘ਤੇ ਜੁੜਨ ਲਈ ਆਪਣਾ ਨਿਊਜ਼ਲੈਟਰ ਜਾਰੀ
-
ਡੀ.ਟੀ.ਐੱਫ਼. ਨੇ ਮੁੱਖ ਮੰਤਰੀ ਦੇ ਨਾਂ ਡੀਸੀ ਨੂੰ ਦਿੱਤਾ ਮੰਗ ਪੱਤਰ
-
ਆਮ ਲੋਕਾਂ ਵੱਲੋਂ ਦਾਇਰ ਦਰਖਾਸਤਾਂ ਦਾ ਜਲਦ ਕੀਤਾ ਜਾਵੇ ਨਿਪਟਾਰਾ -ਡਿਪਟੀ ਕਮਿਸ਼ਨਰ
-
ਡਿਪਟੀ ਕਮਿਸ਼ਨਰ ਅਤੇ ਵਿਧਾਇਕਾਂ ਨੇ ਬਾਲ ਘਰ ਦੇ ਬੱਚਿਆਂ ਨਾਲ ਮਨਾਈ ਦਿਵਾਲੀ
-
ਮੱਛੀ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ 2.04 ਕਰੋੜ ਰੁਪਏ ਦੇ ਪ੍ਰੋਜੈਕਟ ਮੰਨਜੂਰ – ਡਿਪਟੀ ਕਮਿਸ਼ਨਰ
-
ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸੇਵਾ ਟਰੱਸਟ ਵੱਲੋਂ ਸ਼ਹਿਰ ਵਾਸੀ ਨੂੰ ਮੋਟਰਾਈਜ਼ਡ ਵ੍ਹੀਲ ਚੇਅਰ ਕੀਤੀ ਦਾਨ