Connect with us

ਪੰਜਾਬੀ

ਹੜਤਾਲ ‘ਤੇ ਬੈਠੇ ਆੜ੍ਹਤੀ ਨੂੰ ਮੂੰਗੀ ਖ਼ਰੀਦਣ ‘ਤੇ ਜੁਰਮਾਨਾ

Published

on

Arhat sitting on strike fined for buying coral
ਜਗਰਾਉਂ/ ਲੁਧਿਆਣਾ  : ਪੰ ਜਾਬ ਸਰਕਾਰ ਵੱਲੋਂ ਮੂੰਗੀ ਦੀ ਖਰੀਦ ‘ਤੇ ਆੜ੍ਹਤੀਆਂ ਨੂੰ ਆੜ੍ਹਤ ਨਾਂ ਦੇਣ ਦੇ ਵਿਰੋਧ ਵਿਚ ਜਗਰਾਉਂ ਆੜ੍ਹਤੀ ਐਸੋਸੀਏਸ਼ਨ ਦੇ ਇੱਕ ਗੁੱਟ ਵੱਲੋਂ ਹੜਤਾਲ ਕਰਨ ਦੇ ਬਾਵਜੂਦ ਚੋਰੀ ਛੁਪੇ ਮੂੰਗੀ ਖਰੀਦ ਕੇ ਆਪਣੇ ਸ਼ੈਲਰ ‘ਤੇ ਰੱਖਣ ‘ਤੇ ਮਾਰਕੀਟ ਕਮੇਟੀ ਵੱਲੋਂ ਜੁਰਮਾਨਾ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਆੜ੍ਹਤੀ ਐਸੋਸੀਏਸ਼ਨ ਦੇ ਇਕ ਗੁੱਟ ਵੱਲੋਂ ਮੂੰਗੀ ‘ਤੇ ਆੜ੍ਹਤ ਨਾਂ ਦੇਣ ਦੇ ਵਿਰੋਧ ਵਿਚ ਪਿਛਲੇ ਤਿੰਨ ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ। ਹੜਤਾਲ ਦੌਰਾਨ ਇਸ ਜਥੇਬੰਦੀ ਵੱਲੋਂ ਰੋਜ਼ਾਨਾ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਇਸੇ ਹੜਤਾਲ ਵਿਚ ਸ਼ਾਮਲ ਇਕ ਆੜ੍ਹਤੀ ਵੱਲੋਂ ਚੋਰੀ ਛੁਪੇ ਹੜਤਾਲ ਦੇ ਬਾਵਜੂਦ ਮੂੰਗੀ ਖ਼ਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਆੜ੍ਹਤੀ ਵੱਲੋਂ ਮੂੰਗੀ ਖਰੀਦ ਕੇ ਆਪਣੇ ਸ਼ੈਲਰ ਵਿੱਚ ਸਟੋਰ ਕੀਤੀ ਗਈ, ਜੋ ਮਾਰਕੀਟ ਕਮੇਟੀ ਜਗਰਾਉਂ ਦੇ ਨਿਯਮਾਂ ਅਨੁਸਾਰ ਗਲਤ ਹੈ। ਇਸ ਦੀ ਸੂਚਨਾ ਮਿਲਦੇ ਹੀ ਜਗਰਾਉਂ ਮਾਰਕੀਟ ਕਮੇਟੀ ਦੇ ਸਕੱਤਰ ਕਮਲਪ੍ਰੀਤ ਸਿੰਘ ਤੇ ਸੁਪਰਡੈਂਟ ਅਵਤਾਰ ਸਿੰਘ ਵੱਲੋਂ ਅਚਾਨਕ ਛਾਪਾ ਮਾਰਿਆ ਗਿਆ। ਛਾਪੇ ਦੌਰਾਨ ਸ਼ੈਲਰ ਵਿਚ ਮੂੰਗੀ ਦੀ ਢੇਰੀ ਪਾਈ ਗਈ। ਜਿਸ ‘ਤੇ ਮਾਰਕੀਟ ਕਮੇਟੀ ਵੱਲੋਂ ਉਕਤ ਆੜ੍ਹਤੀ ਨੂੰ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।

Facebook Comments

Trending