Connect with us

ਪੰਜਾਬੀ

AAP ਵਿਧਾਇਕ ਤੇ IAS ਅਫ਼ਸਰ ਵਿਚਾਲੇ ਰੇੜਕਾ, IAS ਅਧਿਕਾਰੀ ਨੇ ਮੰਗੀ ਮੁਆਫ਼ੀ !

Published

on

Argument between AAP MLA and IAS officer, IAS officer apologized!

ਲੁਧਿਆਣਾ : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਸੀਨੀਅਰ IAS ਅਧਿਕਾਰੀ ਦਲੀਪ ਕੁਮਾਰ ਵਿਚਾਲੇ ਜੋ ਤਕਰਾਰ ਪੈਦਾ ਹੋਈ ਸੀ ਉਹ ਹੁਣ ਖ਼ਤਮ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਨੀਅਰ IAS ਅਧਿਕਾਰੀ ਦਲੀਪ ਕੁਮਾਰ ਨੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਮੰਨ ਲਈ ਹੈ। ਵਿਧਾਇਕ ਗੋਗੀ ਲੁਧਿਆਣਾ ਤੋਂ ਉਦਯੋਗਪਤੀਆਂ ਦਾ ਵਫ਼ਦ ਲੈ ਕੇ ਚੰਡੀਗੜ੍ਹ ‘ਚ ਅਧਿਕਾਰੀ ਨੂੰ ਮਿਲਣ ਗਏ ਤਾਂ IAS ਦਲੀਪ ਕੁਮਾਰ ਨੇ ਦੁਰਵਿਹਾਰ ਕੀਤਾ ਸੀ।

IAS ਦਲੀਪ ਕੁਮਾਰ ਨੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਧਾਇਕ ਗੁਰਪ੍ਰੀਤ ਗੋਗੀ ਨਾਲ ਦੁਰਵਿਹਾਰ ਕਰਨ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਹ ਵਿਧਾਇਕ ਨਾਲ ਸਾਰੇ ਸ਼ਿਕਵੇ ਦੂਰ ਕਰ ਲੈਣਗੇ। NRI ਮਾਮਲਿਆਂ ਦੇ ਪ੍ਰਮੁੱਖ ਸਕੱਤਰ ਦਿਲੀਪ ਕੁਮਾਰ ਨੇ ਕਮੇਟੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ਵਿਚ ਵਿਧਾਇਕਾਂ ਦਾ ਪੂਰਾ ਸਤਿਕਾਰ ਕਰਨਗੇ। ਵਿਧਾਇਕ ਨੇ ਕਮੇਟੀ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਕਤ ਅਧਿਕਾਰੀ ਨੇ ਮਈ ਮਹੀਨੇ ਵਿਚ ਦੁਰਵਿਵਹਾਰ ਕਰਦਿਆਂ ਮੀਟਿੰਗ ਵਿਚੋਂ ਬਾਹਰ ਕੱਢ ਦਿੱਤਾ ਸੀ।

Facebook Comments

Trending