ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਐਂਟੀ ਡਰੱਗ ਸੁਸਾਇਟੀ ਵੱਲੋਂ ਕਾਲਜ ਕੈਂਪਸ ਵਿੱਚ ਨਸ਼ਿਆਂ ਦੀ ਵੱਧ ਰਹੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰੈਲੀ ਕੱਢੀ ਗਈ। ਇਹ ਰੈਲੀ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਅਤੇ ਅਧਿਆਪਕ ਇਚਾਰਜ ਡਾ: ਸੁਮੀਤ ਬਰਾੜ ਦੀ ਅਗਵਾਈ ਹੇਠ ਕੱਢੀ ਗਈ ।
ਰੈਲੀ ਦਾ ਮਾਟੋ ‘ਸੇ ਨੋ ਟੂ ਡਰੱਗਜ਼ ‘ ਸੀ । ਵਿਦਿਆਰਥਣਾਂ ਨੇ ਜਾਣਕਾਰੀ ਭਰਪੂਰ ਅਤੇ ਦਿਲਚਸਪ ਪੋਸਟਰ ਲੈ ਕੇ ਆਈਆਂ ਅਤੇ ਰੈਲੀ ਵਿੱਚ ਨਾਅਰੇ ਲਗਾਏ। ਇਸ ਰੈਲੀ ਵਿੱਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।