ਲੁਧਿਆਣਾ : ਪੰਜਾਬ ‘ਚ ਸਰੀਆ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਆ ਰਹੀ ਹੈ। ਸੂਬੇ ਚ ਪਿਛਲੇ ਇਕ ਮਹੀਨੇ ਚ ਸਰੀਆ 11 ਹਜ਼ਾਰ ਰੁਪਏ ਸਸਤਾ ਹੋ ਗਿਆ ਹੈ। ਬੁੱਧਵਾਰ ਨੂੰ ਕੀਮਤਾਂ ‘ਚ 5,000 ਰੁਪਏ ਦੀ ਗਿਰਾਵਟ ਆਈ ਹੈ। ਬ੍ਰਾਂਡਿਡ ਸਰੀਆ 66000 ਰੁਪਏ ਪ੍ਰਤੀ ਟਨ ਅਤੇ ਲੋਕਲ ਬ੍ਰਾਂਡ ਸਰੀਆ 620000 ਰੁਪਏ ਵਿੱਚ ਵਿਕ ਰਿਹਾ ਹੈ। ਇਸ ਨਾਲ ਨਵੇਂ ਮਕਾਨ ਬਣਾਉਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ।
ਬ੍ਰਾਂਡਿਡ ਸਰੀਆ ਲਗਭਗ 3,000 ਰੁਪਏ ਦੀ ਗਿਰਾਵਟ ਨਾਲ 71,000 ਰੁਪਏ ਪ੍ਰਤੀ ਟਨ ਅਤੇ ਸਥਾਨਕ ਬ੍ਰਾਂਡ ਸਰੀਆ 67,000 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਵਿਕ ਰਿਹਾ ਸੀ। ਕੇਂਦਰ ਸਰਕਾਰ ਵੱਲੋਂ ਘਟਾਈ ਗਈ ਐਕਸਾਈਜ਼ ਡਿਊਟੀ ਕਾਰਨ ਸਕ੍ਰੈਪ ਦੇ ਰੇਟ ਕਾਫੀ ਘੱਟ ਗਏ ਹਨ। ਇਸ ਕਾਰਨ ਸਹੀਆ ਬਾਜ਼ਾਰ ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਟੀਲ ਦੀਆਂ ਕੀਮਤਾਂ ‘ਚ ਕਮੀ ਤੋਂ ਬਾਅਦ ਇੰਡਸਟਰੀ ਨੂੰ ਕਾਫੀ ਫਾਇਦਾ ਹੋਵੇਗਾ।
ਮੋਦੀ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕੀਤੀ ਗਈ ਕਟੌਤੀ ਤੋਂ ਬਾਅਦ ਕਈ ਚੀਜ਼ਾਂ ਸਸਤੀਆਂ ਹੋਣ ਲੱਗੀਆਂ ਹਨ। ਇਮਾਰਤ ਦੇ ਨਿਰਮਾਣ ਵਿਚ ਸਭ ਤੋਂ ਮਹੱਤਵਪੂਰਨ ਚੀਜ਼ ਸਰੀਆ ਅਤੇ ਸੀਮੈਂਟ ਹੈ। ਹਾਲਾਂਕਿ ਪੰਜਾਬ ਵਿੱਚ ਅਜੇ ਵੀ ਰੇਤ ਮਹਿੰਗੀ ਪੈ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਇਸ ‘ਚ ਵੀ ਕਮੀ ਆ ਸਕਦੀ ਹੈ।