Connect with us

ਅਪਰਾਧ

ਇਕ ਹੋਰ ਡਾ/ਕੂ ਹਸੀਨਾ ਚਿੱ/ਟੇ ਦੇ ਨ/ਸ਼ੇ ਦੀ ਪੂਰਤੀ ਲਈ ਦਿੰਦੀ ਸੀ ਲੁੱਟਾਂ ਖੋਹਾਂ ਨੂੰ ਅੰਜਾਮ

Published

on

Another dacoit, Hasina, used to commit robberies to compensate for white drugs

ਲੁਧਿਆਣਾ : ਲੁਧਿਆਣਾ ਪੁਲਿਸ ਨੇ ਚਿੱਟੇ ਦੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਇਕ ਔਰਤ ਨੂੰ ਉਸ ਦੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਦੀਪੀ ਗਲੀ ਦੀ ਰਹਿਣ ਵਾਲੀ ਨੈਣਾ , ਨਿਊ ਕੁੰਦਨਪੁਰੀ ਦੇ ਵਾਸੀ ਪੰਕਜ ਕੁਮਾਰ ਅਤੇ ਅੰਮ੍ਰਿਤਸਰ ਦੇ ਵਾਸੀ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ।

ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਜੈਨ ਕਾਲੋਨੀ ਜੱਸੀਆਂ ਰੋਡ ਦੇ ਰਹਿਣ ਵਾਲੇ ਸੰਜੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਕ ਸਮਾਲ ਸਕੇਲ ਫੈਕਟਰੀ ਚਲਾਉਂਦਾ ਹੈ। ਬੀਤੀ ਰਾਤ 10 ਵਜੇ ਦੇ ਕਰੀਬ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦਮੋਰੀਆ ਪੁਲ ਦੇ ਕੋਲੋਂ ਲੰਘ ਰਿਹਾ ਸੀ, ਤਾਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੋ ਲੜਕੇ ਅਤੇ ਇਕ ਔਰਤ ਆਈ। ਮੁਲਜ਼ਮਾਂ ਨੇ ਸੰਜੇ ਦੀ ਕੁੱਟਮਾਰ ਕਰਕੇ ਉਸ ਦੀ ਗਰਦਨ ਉੱਪਰ ਲੋਹੇ ਦਾ ਦਾਤ ਰੱਖ ਦਿੱਤਾ।

ਦਾਤ ਮਾਰ ਦੇਣ ਦੀ ਧਮਕੀ ਦੇ ਕੇ ਮੁਲਜ਼ਮਾਂ ਨੇ ਉਸ ਕੋਲੋਂ 90 ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਤੇ 3 ਏਟੀਐਮ ਕਾਰਡ ਖੋਹ ਲਏ। ਸੰਜੇ ਦੀ ਸੂਚਨਾ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਨਾਕਾਬੰਦੀ ਦੌਰਾਨ ਔਰਤ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਅਧਕਾਰੀ ਨੇ ਦੱਸਿਆ ਕਿ ਮੁਲਜ਼ਮ ਚਿੱਟੇ ਦੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਹਾਲ ਹੀ ਵਿਚ ਉਨ੍ਹਾਂ ਨੇ ਕਈ ਹੋਰ ਵਾਰਦਾਤਾਂ ਵੀ ਕੀਤੀਆਂ ਹਨ।

Facebook Comments

Trending