ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੇ 137th DCC-DLRC ਦੀ ਮੀਟਿੰਗ ਬੱਚਤ ਭਵਨ ਜ਼ਿਲ੍ਹਾ ਕੋਰਟ ਕੰਪਲੈਕਸ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ.) ਸ਼੍ਰੀ ਅਮਿਤ ਕੁਮਾਰ ਪੰਚਾਲ, ਆਈ. ਏ. ਐਸ ਨੇ ਲੁਧਿਆਣਾ ਜ਼ਿਲ੍ਹੇ ਲਈ ਸਾਲ 2022-23 ਲਈ ਖੇਤੀਬਾੜੀ ਅਤੇ ਸਹਾਇਕ ਧੰਦਿਆਂ, ਐਮਐਸਐਮਈ, ਗੈਰ ਖੇਤੀ ਅਤੇ ਹੋਰ ਤਰਜੀਹੀ ਖੇਤਰਾਂ ਲਈ 64347 ਕਰੋੜ ਰੁਪਏ ਦੀ ਸਾਲਾਨਾ ਕਰਜ਼ਾ ਯੋਜਨਾ (ਏ.ਸੀ.ਪੀ.) ਜਾਰੀ ਕੀਤੀ। 
ਏਸੀਪੀ ਨੂੰ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੀ ਸੰਭਾਵੀ ਲਿੰਕਡ ਕਰੈਡਿਟ ਯੋਜਨਾ ਦੇ ਆਧਾਰ ‘ਤੇ ਜ਼ਿਲ੍ਹੇ ਦੇ ਲੀਡ ਬੈਂਕ, ਪੰਜਾਬ ਐਂਡ ਸਿੰਧ ਬੈਂਕ ਦੁਆਰਾ ਤਿਆਰ ਕੀਤਾ ਗਿਆ ਸੀ। ਲੀਡ ਜ਼ਿਲ੍ਹਾ ਮੈਨੇਜਰ ਸ਼੍ਰੀ ਸੰਜੇ ਕੁਮਾਰ ਗੁਪਤਾ ਨੇ ਦੱਸਿਆ ਕਿ ਯੋਜਨਾ ਵਿੱਚ ਕੁੱਲ ਖਰਚੇ ਦੀ ਕਲਪਨਾ ਕੀਤੀ ਗਈ ਹੈ।
ਵੱਖ-ਵੱਖ ਸੈਕਟਰਾਂ ਨੂੰ 64347 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ ਹਰੇਕ ਬੈਂਕ ਨੂੰ ਟੀਚਾ ਦਿੱਤਾ ਗਿਆ ਹੈ। ਖਰਚੇ ਵਿੱਚ ਪਿਛਲੇ ਸਾਲ ਦੇ ACP ਟੀਚੇ ਨਾਲੋਂ 4.81 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਖੇਤੀਬਾੜੀ ਅਤੇ ਸਹਾਇਕ ਖੇਤਰ ਸਿਖਰ ‘ਤੇ ਰਹੇ ਅਤੇ ਉਨ੍ਹਾਂ ਨੂੰ 18130 ਕਰੋੜ ਰੁਪਏ ਦੇ ਵੱਖਰੇ ਟੀਚੇ ਦਿੱਤੇ ਗਏ। ਅਤੇ ਓ.ਪੀ.ਐੱਸ. ਦਾ ਟੀਚਾ ਰੁ. 14811 ਕਰੋੜ, ਤਰਜੀਹੀ ਖੇਤਰ ਲਈ ਕੁੱਲ ਖਰਚਾ 52291 ਕਰੋੜ ਦਿੱਤਾ ਗਿਆ।