ਲੁਧਿਆਣਾ : ਪੰਜਾਬੀ ਗ਼ਜ਼ਲ ਮੰਚ ਪੰਜਾਬ ਫਿਲੌਰ ਦਾ ਸਲਾਨਾ ਸਮਾਗਮ ਸਥਾਨਕ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ । ਇਹ ਸਮੁੱਚਾ ਸਮਾਗਮ ਡਾ . ਰਣਧੀਰ ਚੰਦ ਦੀ ਯਾਦ ਨੂੰ ਸਮਰਪਤ ਸੀ । ਜਿਸ ਦੇ ਵਿੱਚ ਡਾ .ਰਣਧੀਰ ਚੰਦ ਦੀ ਸਮੁੱਚੀ ਸ਼ਾਇਰੀ ਦੀ ਪੁਸਤਕ ” ਇਹ ਸੂਰਜ ਮੇਰਾ ਹੈ ” ਤੇ ਉਨ੍ਹਾਂ ਦੇ ਸਪੁੱਤਰ ਭੁਪਿੰਦਰ ਦੁਲੇ ਦਾ ਗ਼ਜ਼ਲ ਸੰਗ੍ਰਹਿ ‘ ਬੰਦ ਬੰਦ ” ਨੂੰ ਲੋਕ ਅਰਪਣ ਕੀਤਾ । ਡਾ. ਚੰਦ ਦੀ ਸ਼ਾਇਰੀ ਬਾਰੇ ਡਾ. ਗੋਪਾਲ ਸਿੰਘ ਬੁੱਟਰ ਨੇ ਵਿਸਥਾਰ ਪੂਰਵਕ ਪੇਪਰ ਪੇਸ਼ ਕਰਦਿਆਂ ਗਿਲਾ ਕੀਤਾ ਹੈ ਕਿ ਡਾ. ਰਣਧੀਰ ਚੰਦ ਦੀ ਸਮੁੱਚੀ ਸ਼ਾਇਰੀ ਜਿਹੜਾ ਸਾਡੇ ਆਲੋਚਕਾਂ ਨੇ ਨੋਟਿਸ ਲੈਣਾ ਸੀ ਨਹੀਂ ਲਿਆ ਗਿਆ । ਉਨ੍ਹਾਂ ਦੇ ਕੀਤੇ ਕਾਰਜ ਸਦਾ ਜਿਉਂਦਾ ਰਹੇਗਾ।”
ਇਸ ਮੌਕੇ ਡਾਕਟਰ ਰਣਧੀਰ ਚੰਦ ਦੇ ਬਾਰੇ ਡਾ .ਬਿਕਰਮ ਸਿੰਘ ਘੁੰਮਣ ,ਪ੍ਰੋ. ਬ੍ਰਹਮ ਜਗਦੀਸ਼ ਸਿੰਘ , ਡਾ .ਤਰਲੋਕ ਸਿੰਘ ਆਨੰਦ , ਗੁਰਭਜਨ ਗਿੱਲ, ਸਰਦਾਰ ਪੰਛੀ, ਸੁਖਜੀਤ, ਪ੍ਰੋ.ਕੁਲਵੰਤ ਸਿੰਘ ਅੌਜਲਾ, ਨੇ ਕਿਹਾ ਉਹ ਅਧਿਆਪਕ ,ਸੰਪਾਦਕ , ਅਨੁਵਾਦਕ , ਆਲੋਚਕ ਤੇ ਬਹੁਤ ਵੱਡਾ ਸ਼ਾਇਰ ਸੀ । ਉਹ ਸਿੱਖਿਆ ਦੇ ਖੇਤਰ ਦੀ ਧੜੇਬੰਦੀ ਦਾ ਸ਼ਿਕਾਰ ਹੋਇਆ । ਉਨ੍ਹਾਂ ਨੇ ਸ਼ਾਇਰੀ ਦੇ ਵਿੱਚ ਨਵੇਂ ਝੰਡੇ ਗੱਡੇ । ਉਹ ਉਰਦੂ , ਅੰਗਰੇਜ਼ੀ ਤੇ ਪੰਜਾਬੀ ਦਾ ਗਿਆਤਾ ਸੀ । ਸਮਾਗਮ ਨੂੰ ਕਲਾਸੀਕਲ ਗਾਇਕ ਦੇਵ ਦਿਲਦਾਰ ਨੇ ਆਪਣੀ ਸੰਗੀਤ ਮਈ ਬਣਾਇਆ ।