Connect with us

ਖੇਤੀਬਾੜੀ

ਦੀ ਹੰਬੜਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ 10 ਪਿੰਡਾਂ ‘ਚ ਕਿਸਾਨਾਂ ਵੱਲਂ ਪਰਾਲੀ ਨਾ ਸਾੜਨ ਦਾ ਐਲਾਨ

Published

on

Announcement of non-burning of straw by farmers in 10 villages of Hambaran multi-purpose cooperative agriculture society.

ਲੁਧਿਆਣਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਦੀ ਹੰਬੜਾਂ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਵਿਖੇ 10 ਪਿੰਡ ਦੇ ਕਿਸਾਨਾਂ ਅਤੇ ਹੋਰ ਮੋਹਤਵਾਰਾਂ ਨਾਲ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਸਬੰਧੀ ਕਿਸਾਨ ਬੇਲਰਜ਼ ਮਿਲਣੀ ਕਰਵਾਈ ਗਈ। ਜਿਸ ਵਿੱਚ ਬਾਇਓ ਕੰਪਨੀ ਦੇ ਅਧਿਰੀਆਂ ਵੱਲੋਂ ਖੇਤਾਂ ਚ ਅੱਗ ਨਾ ਲਗਾਏ ਜਾਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਪਰਾਲੀ ਦੀਆਂ ਗੰਢਾ ਬਣਾਕੇ ਖੇਤਾਂ ਚੋਂ ਪਰਾਲੀ ਦਾ ਨਿਪਟਾਰਾ ਕਰਨ ਲਈ ਪਰਾਲੀ ਦੀ ਸਾਂਭ-ਸੰਭਾਲ ਸਬੰਧੀ 10 ਪਿੰਡਾਂ ਨੂੰ ਗੋਦ ਲਏ ਜਾਣ ਦਾ ਐਲਾਨ ਕੀਤਾ।

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ.ਅਮਨਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਸਭਾ ਹੰਬੜਾਂ ਅਧੀਨ ਆਉਂਦੇ 10 ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨਾਂ ਵੱਲੋਂ ਪਰਾਲੀ ਦੇ ਖੇਤਾਂ ‘ਚ ਅੱਗ ਨਾ ਲਗਾਏ ਜਾਣ ਦਾ ਫੈਂਸਲਾ ਲੈਂਦਿਆਂ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਜੋ ਪਹਿਲਕਦਮੀ ਕੀਤੀ ਗਈ ਹੈ,ਇਹ ਉਨ੍ਹਾਂ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਲਈ ਮਿਸਾਲ ਹੋਵੇਗੀ ਜੋ ਖੇਤਾਂ ‘ਚ ਅੱਗ ਲਗਾ ਕੇ ਪਰਾਲੀ ਸੜਦੇ ਹਨ ਤੇ ਵਾਤਾਵਰਨ ਨੂੰ ਪਲੀਤ ਕਰਦੇ ਹਨ।

ਉਨ੍ਹਾਂ ਪ੍ਰਧਾਨ ਚਾਵਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਪਹਿਲਕਦਮੀ ਕਰਦਿਆਂ ਸੂਬੇ ‘ਚ ਇਕ ਮਿਸਾਲ ਪੈਦਾ ਕੀਤੀ ਹੈ ਤੇ ਅਸੀਂ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਇਨ੍ਹਾਂ ਪਿੰਡਾਂ ਨਾਲ ਕੰਪਨੀ ਵੱਲੋਂ ਜੋ ਐਗਰੀਮੈਟ ਕੀਤਾ ਹੈ ਉਸ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਬਾਇਓ ਕੰਪਨੀ ਦੇ ਸੀ.ਓ ਪ੍ਰਿਤਪਾਲ ਸ਼ਰਮਾ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਨ੍ਹਾਂ ਦੇ ਖੇਤਾਂ ‘ਚ ਪਰਾਲੀ ਨੂੰ ਚੁੱਕਣ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਤੇ ਵਾਤਾਵਰਨ ਨੂੰ ਬਚਾਉਣ ਲਈ ਪਿੰਡ ਹੰਬੜਾਂ,ਵਲੀਪੁਰ ਕਲਾਂ,ਵਲੀਪੁਰ ਖੁਰਦ,ਘਮਣੇਵਾਲ,ਮਾਣੀਏਵਾਲ,ਬਾਣੀਏਵਾਲ,ਭੱਠਾਧੂਹਾ,ਰਾਣਕੇ ਅਤੇ ਕੋਟਲੀ ਆਦਿ ਦੇ 10 ਪਿੰਡਾਂ ਚ ਖੇਤਾਂ ਨੂੰ ਅੱਗ ਨਾ ਲਗਾਏ ਜਾਣ ਦਾ ਪ੍ਰਣ ਕੀਤਾ ਹੈ, ਉਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਖੇਤੀਬਾੜੀ ਸਭਾ ਹੰਬੜਾਂ ਵੱਲੋਂ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

 

Facebook Comments

Trending