Connect with us

ਪੰਜਾਬੀ

 ਖਰ੍ਹਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਲਈ ਕਰਵਾਇਆ ਅੰਤਰ ਕਾਲਜ ਕੁਕਿੰਗ ਮੁਕਾਬਲਾ 

Published

on

An inter-college cooking competition was organized to prepare healthy dishes of whole grains

ਲੁਧਿਆਣਾ : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵਿੱਚ ਸਥਿਤ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਇੰਡੀਅਨ ਐਸੋਸੀਏਸਨ ਫਾਰ ਪੇਰੈਂਟਰਲ ਐਂਡ ਐਂਟਰਲ ਨਿਊਟ੍ਰੀਸਨ ਇੰਡੀਆ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਖਰਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਬਾਰੇ ਅੰਤਰ ਕਾਲਜ ਕੁਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ| ਯਾਦ ਰਹੇ ਕਿ ਸਾਲ 2023 ਨੂੰ ਖਰ੍ਹਵੇ ਅਨਾਜਾਂ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ |

ਪੰਜਾਬ ਦੇ 15 ਵੱਖ-ਵੱਖ ਕਾਲਜਾਂ ਦੇ 30 ਪ੍ਰਤੀਯੋਗੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ| ਇਸ ਦੌਰਾਨ ਸਾਡੀ ਰੋਜਾਨਾ ਖੁਰਾਕ ਵਿੱਚ ਸਾਮਲ ਕਰਨ ਲਈ ਸਵੇਰ ਦੇ ਖਾਣੇ, ਦੁਪਹਿਰ ਦੇ ਖਾਣੇ, ਸਨੈਕਸ, ਪੀਣ ਵਾਲੇ ਪਦਾਰਥਾਂ ਅਤੇ ਆਦਿ ਲਈ ਖਰ੍ਹਵੇ ਅਨਾਜਾਂ ਦੇ ਵੱਖ-ਵੱਖ ਪਕਵਾਨ ਤਿਆਰ ਕੀਤੇ ਗਏ |ਡੀਨ ਡਾ. ਕਿਰਨਜੋਤ ਸਿੱਧੂ ਅਤੇ ਸਮਾਗਮ ਦੇ ਮੁੱਖ ਮਹਿਮਾਨ ਨੇ ਸਾਰੇ ਭਾਗੀਦਾਰਾਂ ਦੁਆਰਾ ਸੁਆਦਲੇ ਖਰ੍ਹਵੇ ਅਨਾਜ ਤੋਂ ਬਣੇ ਉਤਪਾਦਾਂ ਅਤੇ ਪਕਵਾਨਾਂ ਨੂੰ ਤਿਆਰ ਕਰਨ ਲਈ ਕੀਤੇ ਗਏ ਯਤਨਾਂ ਦੀ ਸਲਾਘਾ ਕੀਤੀ|

ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਖਰ੍ਹਵੇ ਅਨਾਜ ਬੀਤੇ ਸਮੇਂ ਵਿੱਚ ਸਾਡੇ ਭੋਜਨ ਦਾ ਅਨਿੱਖੜਵਾਂ ਅੰਗ ਰਹੇ ਹਨ | ਇਹਨਾਂ ਦੇ ਪੋਸ਼ਣ ਕਾਰਨ ਇਹਨਾਂ ਨੂੰ ਮਨੁੱਖੀ ਖੁਰਾਕ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ | ਉਹਨਾਂ ਕਿਹਾ ਕਿ ਖਰ੍ਹਵੇਂ ਅਨਾਜਾਂ ਨੂੰ ਅੱਜ ਦੀਆਂ ਪੋਸ਼ਣ ਸੰਬੰਧੀ ਲੋੜਾਂ ਲਈ ਖੁਰਾਕ ਵਿੱਚ ਸ਼ਾਮਿਲ ਕਰਨ ਦੀ ਰੁਚੀ ਵਧੀ ਹੈ |

ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ| ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ, ਪੀਏਯੂ ਦੀ ਕੁਮਾਰੀ ਪ੍ਰੀਤਮਨ ਕੌਰ ਨੂੰ ਜੇਤੂ ਐਲਾਨਿਆ ਗਿਆ| ਦੂਜਾ ਇਨਾਮ ਕੁਮਾਰੀ ਮੁਸਕਾਨ ਕਨੌਜੀਆ, ਜੀਜੀਐਨਆਈਐਮਟੀ, ਲੁਧਿਆਣਾ ਅਤੇ ਕੁਮਾਰੀ ਲਿਪਿਕਾ, ਕਾਲਜ ਆਫ ਕਮਿਊਨਿਟੀ ਸਾਇੰਸ, ਪੀਏਯੂ ਨੂੰ ਸਾਂਝੇ ਰੂਪ ਵਿੱਚ ਮਿਲਿਆ | ਇਸੇ ਤਰ੍ਹਾਂ ਤੀਜੇ ਇਨਾਮ ਤੇ ਕੁਮਾਰੀ ਕ੍ਰਿਤਿਕਾ, ਜੀਸੀਜੀ, ਲੁਧਿਆਣਾ ਅਤੇ ਕੁਮਾਰੀ ਮਨਿੰਦਰ ਕੌਰ ਪੀਏਯੂ ਸਾਂਝੇ ਤੌਰ ਤੇ ਰਹੇ|

Facebook Comments

Trending