Connect with us

ਪੰਜਾਬੀ

ਕਿਡਨੀ ਸਟੋਨ ‘ਚ ਫ਼ਾਇਦੇਮੰਦ ਹਨ ਆਂਵਲਾ ਦੇ ਬੀਜ, ਜਾਣੋ ਇਸਤੇਮਾਲ ਕਰਨ ਦਾ ਤਰੀਕਾ ?

Published

on

Amla seeds are useful in kidney stones, know how to use them?

ਆਂਵਲੇ ਵਿਚ ਵਿਟਾਮਿਨ-ਸੀ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਅਤੇ ਚਿਕਿਤਸਕ ਗੁਣ ਹੁੰਦੇ ਹਨ। ਇਸ ਦਾ ਕੱਚਾ, ਮੁਰੱਬਾ, ਅਚਾਰ ਜਾਂ ਜੂਸ ਦੇ ਰੂਪ ਵਿੱਚ ਸੇਵਨ ਕੀਤਾ ਜਾ ਸਕਦਾ ਹੈ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਨਾਲ ਬਿਮਾਰੀਆਂ ਤੋਂ ਬਚਾਉਂਦਾ ਹੈ। ਗੱਲ ਜੇ ਇਸਦੇ ਬੀਜਾਂ ਦੀ ਕਰੀਏ ਤਾਂ ਅਕਸਰ ਲੋਕ ਇਸਨੂੰ ਸੁੱਟ ਦਿੰਦੇ ਹਨ। ਪਰ ਅਸਲ ‘ਚ ਆਂਵਲੇ ਦੇ ਬੀਜਾਂ ‘ਚ ਚਿਕਿਤਸਕ ਗੁਣ ਪਾਏ ਜਾਂਦੇ ਹਨ। ਅਜਿਹੇ ‘ਚ ਇਸਦੀ ਵਰਤੋਂ ਕਰਨ ਨਾਲ ਸਿਹਤ ਅਤੇ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਸਹਾਇਤਾ ਮਿਲਦੀ ਹੈ। ਤਾਂ ਆਓ ਅੱਜ ਤੁਹਾਨੂੰ ਇਸ ਲੇਖ ਵਿਚ ਆਂਵਲਾ ਦੇ ਬੀਜ ਦੇ ਫਾਇਦੇ ਦੱਸਦੇ ਹਾਂ…

ਕਿਡਨੀ ਸਟੋਨ ‘ਚ ਕਾਰਗਰ : ਇਕ ਖੋਜ ਅਨੁਸਾਰ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਆਂਵਲੇ ਦੇ ਬੀਜਾਂ ਦਾ ਤਿਆਰ ਪਾਊਡਰ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਕਿਡਨੀ ਸਟੋਨ ਤੋਂ ਛੁਟਕਾਰਾ ਮਿਲਣ ਦੇ ਨਾਲ-ਨਾਲ ਯੂਰੀਨੇਸ਼ਨ ‘ਚ ਪੱਥਰੀ ਕਾਰਨ ਹੋਣ ਵਾਲੀ ਜਲਣ ਨੂੰ ਘਟਾਉਣ ‘ਚ ਸਹਾਇਤਾ ਮਿਲਦੀ ਹੈ /ਇਸ ਦੇ ਲਈ ਆਂਵਲੇ ਦੇ ਬੀਜ ਨੂੰ ਪੀਸ ਲਓ। ਰੋਜ਼ਾਨਾ 1 ਛੋਟਾ ਚਮਚ ਪਾਊਡਰ ਨੂੰ 1 ਗਲਾਸ ਪਾਣੀ ਨਾਲ ਸੇਵਨ ਕਰੋ। ਜੇ ਤੁਸੀਂ ਇਸ ਦਾ ਪਾਊਡਰ ਨੂੰ ਨਹੀਂ ਬਣਾ ਸਕਦੇ ਤਾਂ ਇਸ ਨੂੰ ਰੋਜ਼ਾਨਾ ਕੱਚੇ ਜਾਂ ਜੂਸ ਦੇ ਰੂਪ ‘ਚ ਲਓ।

ਬੁਖਾਰ ‘ਚ ਲਾਭਕਾਰੀ: ਚਿਕਿਤਸਕ ਗੁਣਾਂ ਨਾਲ ਭਰਪੂਰ ਆਂਵਲਾ ਇਮਿਊਨਿਟੀ ਵਧਾਉਣ ਅਤੇ ਬਿਮਾਰੀਆਂ ਤੋਂ ਬਚਾਅ ਦਾ ਕੰਮ ਕਰਦਾ ਹੈ। ਅਜਿਹੇ ‘ਚ ਇਸ ਦੇ ਬੀਜਾਂ ਤੋਂ ਤਿਆਰ ਪਾਊਡਰ ਦਾ ਸੇਵਨ ਕਰਨ ਨਾਲ ਬੁਖਾਰ, ਖੰਘ ਅਤੇ ਜ਼ੁਕਾਮ ਆਦਿ ਠੀਕ ਹੋਣ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਫੇਫੜੇ ਵੀ ਸਾਫ ਹੁੰਦੇ ਹਨ। ਇਸ ਤਰ੍ਹਾਂ ਸਾਹ ਨਾਲ ਜੁੜੀਆਂ ਮੁਸ਼ਕਲਾਂ ਵੀ ਦੂਰ ਹੁੰਦੀਆਂ ਹਨ। ਸਰੀਰ ਦੇ ਅੰਦਰ ਗਰਮੀ ਵੱਧ ਜਾਣ ਕਾਰਨ ਨਕਸੀਰ ਫੁੱਟ ਜਾਂਦੀ ਹੈ। ਇਸ ਦੇ ਕਾਰਨ ਨੱਕ ‘ਚੋਂ ਖੂਨ ਨਿਕਲਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਆਂਵਲਾ ਦੇ ਬੀਜਾਂ ਨੂੰ ਘਿਓ ‘ਚ ਫਰਾਈ ਕਰੋ। ਫਿਰ ਜ਼ਰੂਰਤ ਅਨੁਸਾਰ ਪਾਣੀ ਮਿਲਾ ਕੇ ਮਿਕਸੀ ‘ਚ ਪੀਸ ਲਓ। ਤਿਆਰ ਪੇਸਟ ਮੱਥੇ ‘ਤੇ ਲਗਾਓ। ਇਸ ਨਾਲ ਫਾਇਦਾ ਹੋਵੇਗਾ।

ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ : ਅਕਸਰ ਕਈ ਘੰਟੇ ਲਗਾਤਾਰ ਕੰਮ ਕਰਨ ਨਾਲ ਅੱਖਾਂ ਵਿਚ ਜਲਣ, ਖੁਜਲੀ, ਦਰਦ ਅਤੇ ਰੇਡਨੈੱਸ ਹੋ ਜਾਂਦੀ ਹੈ। ਅਜਿਹੇ ‘ਚ ਆਂਵਲਾ ਦੇ ਬੀਜਾਂ ਨੂੰ ਪੀਸ ਕੇ ਅੱਖਾਂ ‘ਤੇ ਫੇਸਪੈਕ ਦੀ ਤਰ੍ਹਾਂ ਲਗਾਓ। ਇਸ ਨਾਲ ਅੱਖਾਂ ਨਾਲ ਜੁੜੀਆਂ ਮੁਸੀਬਤਾਂ ਦੂਰ ਹੋ ਕੇ ਪੂਰੀ ਤਰ੍ਹਾਂ ਤਾਜ਼ਾ ਫੀਲ ਹੋਵੇਗਾ। ਇਸ ਪੇਸਟ ਤੋਂ ਇਲਾਵਾ ਅੱਖਾਂ ‘ਚ ਆਂਵਲਾ ਦੇ ਰਸ ਦੀਆਂ 1-2 ਬੂੰਦਾਂ ਪਾਓ। ਇਸ ਨਾਲ ਅੱਖਾਂ ਦੀ ਥਕਾਵਟ ਅਤੇ ਦਰਦ ਘੱਟ ਹੋ ਰਾਹਤ ਮਿਲਦੀ ਹੈ।

ਚਿੱਟੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ : ਬਹੁਤ ਸਾਰੀਆਂ ਕੁੜੀਆਂ ਨੂੰ ਲਕੂਰੀਆਂ ਯਾਨਿ ਚਿੱਟੇ ਪਾਣੀ ਦੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਇਸ ਸਮੱਸਿਆ ਨੂੰ ਠੀਕ ਕਰਨ ਲਈ ਆਂਵਲਾ ਦੇ ਬੀਜਾਂ ਦਾ ਪਾਊਡਰ ਹਫ਼ਤੇ ‘ਚ ਦੋ ਵਾਰ ਖਾਣਾ ਲਾਭਕਾਰੀ ਹੁੰਦਾ ਹੈ। ਇਸ ਤੋਂ ਇਲਾਵਾ 3 ਆਂਵਲੇ ਦੇ ਬੀਜਾਂ ‘ਚ 6 ਗ੍ਰਾਮ ਪਾਣੀ ਮਿਲਾਕੇ ਮਿਕਸੀ ‘ਚ ਪੇਸਟ ਬਣਾਓ। ਫਿਰ ਇਸ ‘ਚ 1 ਗਲਾਸ ਪਾਣੀ ਮਿਲਾਓ। ਮਿਸ਼ਰਣ ਨੂੰ ਛਾਣ ਕੇ 1 ਛੋਟਾ ਚੱਮਚ ਸ਼ਹਿਦ ਅਤੇ ਜ਼ਰੂਰਤ ਅਨੁਸਾਰ ਮਿਸ਼ਰੀ ਮਿਲਾਓ। ਦਿਨ ‘ਚ 1 ਵਾਰ ਤਿਆਰ ਪਾਣੀ ਦਾ ਸੇਵਨ ਕਰੋ। ਇਸ ਨਾਲ ਜਲਦੀ ਹੀ ਵਾਈਟ ਡਿਸਚਾਰਜ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਸਕਿਨ ਲਈ ਫਾਇਦੇਮੰਦ : ਆਂਵਲਾ ਦੇ ਬੀਜ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਨਾਲ ਸਕਿਨ ਇੰਫੈਕਸ਼ਨ ਦੀ ਸਮੱਸਿਆ ਦੂਰ ਹੋ ਕੇ ਚਿਹਰਾ ਸਾਫ ਅਤੇ ਗਲੋਇੰਗ ਨਜ਼ਰ ਆਉਂਦਾ ਹੈ। ਇਸ ਦੇ ਲਈ ਆਂਵਲਾ ਦੇ ਬੀਜਾਂ ਦਾ ਪਾਊਡਰ ਅਤੇ ਨਾਰੀਅਲ ਤੇਲ ਮਿਲਾਕੇ ਪ੍ਰਭਾਵਤ ਜਗ੍ਹਾ ‘ਤੇ ਲਗਾਓ। ਇਸ ਦੀ ਵਰਤੋਂ ਕਰਨ ਨਾਲ ਸਕਿਨ ‘ਤੇ ਜਲਣ, ਖੁਜਲੀ, ਰੇਡਨੈੱਸ ਤੋਂ ਛੁਟਕਾਰਾ ਮਿਲਣ ‘ਚ ਮਦਦ ਮਿਲੇਗੀ।

Facebook Comments

Trending