ਲੁਧਿਆਣਾ : ਪੰਜਾਬ ਸਰਕਾਰ ਵਲੋਂ ਖਾਧ-ਪਦਾਰਥਾਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਲਗਾਤਾਰ ਯਤਨ ਜੁਟਾਏ ਜਾ ਰਹੇ ਹਨ ਅਤੇ ਇਸ ਕੰਮ ਨੂੰ ਵੇਖਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ।
ਇਸ ਲੜੀ ਤਹਿਤ ਜ਼ਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਇਕ ਟੀਮ ਵਲੋਂ 24 ਜੂਨ ਨੂੰ ਲੁਧਿਆਣਾ ਸਥਿਤ ਸਲੇਮਟਾਬਰੀ ਇਲਾਕੇ ਵਿਚ ਇਕ ਗੁਦਾਮ ਉਪਰ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ 27 ਕੁਵਿੰਟਲ ਦੇਸੀ ਘਿਓ ਬਰਾਮਦ ਕੀਤਾ ਗਿਆ ਸੀ ਅਤੇ ਇਸ ਘਿਓ ਉਪਰ ਮਾਰਵਲ ਦੇਸੀ ਘਿਓ ਦਾ ਮਾਰਕਾ ਲਗਾਇਆ ਹੋਇਆ ਸੀ।
ਸਿਹਤ ਟੀਮ ਵਲੋਂ 5 ਨਮੂਨੇ ਲੈ ਕੇ ਘਿਓ ਸੀਲ ਕਰ ਦਿੱਤਾ ਗਿਆ ਸੀ, ਦੀ ਲੈਬ ਜਾਂਚ ਰਿਪੋਰਟ ਅੱਜ ਪ੍ਰਾਪਤ ਹੋਈ ਹੈ ਅਤੇ ਮਿਲੀ ਰਿਪੋਰਟ ਅਨੁਸਾਰ ਸਾਰੇ ਨਮੂਨੇ ਫੇਲ੍ਹ ਪਾਏ ਗਏ ਹਨ। ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਦੇਸੀ ਘਿਓ ਦੇ ਨਮੂਨੇ ਫੇਲ੍ਹ ਹੋਣ ‘ਤੇ ਗੁਦਾਮ ਦੇ ਮਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।