Connect with us

ਪੰਜਾਬ ਨਿਊਜ਼

ਪੰਜਾਬ ‘ਚ ਇਸ ਵਾਰ 31 ਮਾਰਚ ਨੂੰ ਸਸਤੀ ਨਹੀਂ ਹੋਵੇਗੀ ‘ਸ਼ਰਾਬ’, ਜਾਣੋ ਕਾਰਨ

Published

on

'Alcohol' will not be cheaper in Punjab this time on March 31, know the reason

ਲੁਧਿਆਣਾ : ਪੰਜਾਬ ਵਿਚ ਸਰਕਾਰ ਦੀ ਆਮਦਨੀ ਦੇ ਵੱਡੇ ਸਰੋਤ ਲਈ ਸ਼ਰਾਬ ਦੀ ਵਿਕਰੀ ਨੂੰ ਅਹਿਮ ਮੰਨਿਆ ਜਾਂਦਾ ਹੈ। ਹੁਣ ਜਦੋਂ ਠੇਕੇਦਾਰਾਂ ਦੀ ਮਿਆਦ 31 ਮਾਰਚ ਨੂੰ ਖ਼ਤਮ ਹੋਣ ਵਾਲੀ ਸੀ ਤਾਂ ਇਸ ਤੋਂ ਪਹਿਲਾ ਅਹਿਮ ਐਲਾਨ ਕਰਦਿਆਂ ਸੂਬਾ ਸਰਕਾਰ ਨੇ ਚਾਲੂ ਠੇਕੇਦਾਰਾਂ ਨੂੰ 30 ਜੂਨ ਤੱਕ ਤਿੰਨ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ।

ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸ਼ਰਾਬ ਤੋਂ ਜ਼ਿਆਦਾ ਮਾਲੀਆਂ ਇਕੱਠਾ ਕਰਨ ਦੇ ਮਨੋਰਥ ਨਾਲ ਨਵੀਂ ਐਕਸਾਈਜ਼ ਪਾਲਿਸੀ ਬਣਾਉਣ ਦੀ ਵਿਉਂਤਬੰਧੀ ਕੀਤੀ ਜਾ ਰਹੀ ਹੈ ਪਰ ਇਸ ਪਾਲਿਸੀ ਨੂੰ ਹਾਲੇ ਕੁੱਝ ਸਮਾਂ ਹੋਰ ਲੱਗ ਸਕਦਾ ਹੈ ਅਤੇ ਇਸੇ ਕਰ ਕੇ ਹੀ ਸਰਕਾਰ ਨੇ ਪੰਜਾਬ 7,693 ਠੇਕਿਆਂ ਦੇ ਠੇਕੇਦਾਰਾਂ ਨੂੰ ਤਿੰਨ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ। ਐਕਸਾਈਜ਼ ਵਿਭਾਗ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਿੰਨ ਮਹੀਨਿਆਂ ਲਈ ਠੇਕੇਦਾਰਾਂ ਨੂੰ ਸ਼ਰਾਬ ਵੇਚਣ ਲਈ ਵੱਖਰੇ ਕੋਟੇ ਦੀ ਅਲਾਟਮੈਂਟ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਫ਼ੀਸ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ।

ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਇਸ ਵਾਰ ਪੰਜਾਬ ਵਿਚ 31 ਮਾਰਚ ਨੂੰ ਸ਼ਰਾਬ ਦੇ ਰੇਟ ਨਹੀਂ ਘੱਟਣਗੇ ਕਿਉਂਕਿ ਪਿਛਲੇ ਸਾਲਾਂ ਵਿਚ ਜਦੋਂ ਠੇਕਿਆਂ ਦੀ ਨਵੀਂ ਅਲਾਟਮੈਂਟ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ ਤਾਂ ਇਸ ਤੋਂ ਪਹਿਲਾਂ ਠੇਕੇਦਾਰਾਂ ਵੱਲੋਂ ਪੁਰਾਣਾ ਕੋਟਾ ਖ਼ਤਮ ਕਰਨ ਲਈ ਸ਼ਰਾਬ ਅਤੇ ਬੀਅਰ ’ਤੇ ਵਿਸ਼ੇਸ਼ ਆਫ਼ਰ ਦਿੱਤੇ ਜਾਂਦੇ ਹਨ ਪਰ ਐਤਕੀਂ ਲੋਕਾਂ ਨੂੰ ਸਸਤੀ ਸ਼ਰਾਬ ਨਸੀਬ ਨਹੀਂ ਹੋਵੇਗੀ।

Facebook Comments

Trending