ਪੰਜਾਬੀ
ਗਾਇਕ ਮੀਕਾ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਅਕਾਂਕਸ਼ਾ ਪੁਰੀ ਨੇ ਤੋੜੀ ਚੁੱਪੀ, ਕਿਹਾ-ਉਹ ਅਜੇ ਸਿੰਗਲ ਹੈ….
Published
2 years agoon

ਬਾਲੀਵੁੱਡ ਦੇ ਗਾਇਕ ਮੀਕਾ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੇ ਹਮਸਫ਼ਰ ਦੀ ਤਲਾਸ਼ ਕਰਨ ਲਈ ‘ਮੀਕਾ ਦੀ ਵੋਹਟੀ’ ਸ਼ੋਅ ‘ਚ ਆਪਣੀ ਸਭ ਤੋਂ ਚੰਗੀ ਦੋਸਤ ਆਕਾਂਕਸ਼ਾ ਪੁਰੀ ‘ਚ ਆਪਣਾ ਜੀਵਨ ਸਾਥੀ ਚੁਣ ਲਿਆ ਸੀ। ਟੀਵੀ ਅਦਾਕਾਰ ਅਤੇ ਬਿੱਗ ਬੌਸ ਓਟੀਟੀ 2 ਆਕਾਂਕਸ਼ਾ ਪੁਰੀ ਜਦੋਂ ਸ਼ੋਅ ਦੀ ਵਿਨਰ ਬਣੀ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਮੀਕਾ ਅਤੇ ਆਕਾਂਕਸ਼ਾ ਜਲਦੀ ਵਿਆਹ ਕਰਵਾ ਲੈਣਗੇ ਪਰ ਅਜਿਹਾ ਨਹੀਂ ਹੋਇਆ।
ਦੱਸ ਦੇਈਏ ਕਿ ਮੀਕਾ ਸਿੰਘ ਅਤੇ ਅਕਾਂਕਸ਼ਾ ਡੇਟ ਕਰ ਰਹੇ ਹਨ। ਅਕਸਰ ਦੋਹਾਂ ਤੋਂ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ। ਹੁਣ ਅਦਾਕਾਰਾ ਨੇ ਆਪਣੇ ਅਤੇ ਮੀਕੇ ਦੇ ਰਿਸ਼ਤੇ ਨੂੰ ਲੈ ਕੇ ਲੈ ਕੇ ਪੁੱਛੇ ਜਾਣ ਵਾਲੇ ਸਵਾਲਾਂ ‘ਤੇ ਚੁੱਪੀ ਤੋੜਦੇ ਹੋਏ ਕਈ ਖੁਲਾਸੇ ਕੀਤੇ ਹਨ।
ਇਸ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲ਼ਬਾਤ ਕਰਦੇ ਹੋਏ ਅਦਾਕਾਰ ਆਕਾਂਕਸ਼ਾ ਨੇ ਕਿਹਾ ਸੀ ਕਿ ਉਹ ਅਜੇ ਸਿੰਗਲ ਹੈ। ਉਹ ਅਤੇ ਮੀਕਾ ਸਿਰਫ਼਼ ਦੋਸਤ ਹਨ ਅਤੇ ਇਸ ਦੋਸਤੀ ਨੂੰ ਉਹ ਬਰਕਰਾਰ ਰੱਖਣਾ ਚਾਹੁੰਦੇ ਹਨ। ਮੀਕਾ ਜੀ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ, ਜੋ ਹਮੇਸ਼ਾ ਕਾਇਮ ਰਹੇਗਾ। ਉਸ ਨੇ ਕਿਹਾ ਕਿ ਸ਼ੋਅ ਜਿੱਤਣ ਤੋਂ ਬਾਅਦ ਅਸੀਂ ਦੋਵਾਂ ਨੇ ਇਕ ਦੂਜੇ ਨੂੰ ਮਾਲਾਵਾਂ ਪਵਾਈਆਂ ਸਨ ਪਰ ਵਿਆਹ ਨਹੀਂ ਹੋਇਆ।
ਆਕਾਂਕਸ਼ਾ ਪੁਰੀ ਨੇ ਅੱਗੇ ਕਿਹਾ ਕਿ, ‘ਮੈਨੂੰ ਨਹੀਂ ਪਤਾ ਕਿ ਇਹ ਰਿਸ਼ਤੇ ‘ਤੇ ਕਦੋਂ ਮੋਹਰ ਲਗੇਗੀ ਪਰ ਮੈਂ ਇਹ ਸਪੱਸ਼ਟ ਕਰਨਾ ਚਾਹਾਂਗੀ ਕਿ ਉਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਹਮੇਸ਼ਾ ਰਹਿਣਗੇ।’ ਆਕਾਂਕਸ਼ਾ ਨੇ ਕਿਹਾ ਕਿ ਉਹ ਮੀਕਾ ਨਾਲ ਵਿਆਹ ਕਰਨਾ ਚਾਹੁੰਦੀ ਹੈ ਪਰ ਉਹ ਇਹ ਵੀ ਨਹੀਂ ਜਾਣਦੀ ਕਿ ਇਹ ਕਦੋਂ ਹੋਵੇਗਾ।
You may like
-
ਕਾਲ ਗਰਲ ਨੂੰ ਬੁਲਾਇਆ ਘਰ, ਬਣਾਇਆ ਸਬੰਧ, ਫਿਰ ਕਰਤਾ ਇਹ ਕਾਂਡ
-
ਔਰਤ ਦਾ ਸ਼ਰਮਨਾਕ ਕਾਰਾ, ਪਤੀ ਨਾਲ ਮਿਲ ਕੇ ਨੌਜਵਾਨ ਨਾਲ ਬਣਾਏ ਸਬੰਧ ਤੇ ਫਿਰ…
-
ਟਿਕਟ ਮਿਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਪਹੁੰਚੇ ਚੰਨੀ, ਦੱਸਿਆ ਜਲੰਧਰ ਨਾਲ ਕੀ ਹਨ ਸਬੰਧ
-
ਮੀਕਾ ਸਿੰਘ ਨੇ ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦੀ ‘ਕੁੜਮਾਈ’ ਨੂੰ ਬਣਾਇਆ ਖ਼ਾਸ, ਗੀਤਾਂ ‘ਤੇ ਨਚਾਇਆ ਜੋੜਾ
-
ਆਲੀਆ ਨਾਲ ਰਿਸ਼ਤੇ ‘ਤੇ ਬੋਲੇ ਰਣਬੀਰ ਕਪੂਰ, ਕਿਹਾ-‘ਨਹੀਂ ਹਾਂ ਇਕ ਚੰਗਾ ਪਤੀ’
-
ਪੰਜਾਬ ਦੇ AG ਵਿਨੋਦ ਘਈ ਨੇ ਦਿੱਤਾ ਅਸਤੀਫਾ, ਅਕਸ਼ੇ ਭਾਨ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ