Connect with us

ਪੰਜਾਬੀ

ਦਾਖਾ ਹਲਕੇ ‘ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਕੋਈ ਅਧਾਰ ਨਹੀਂ – ਸੰਧੂ

Published

on

Akali Dal and Aam Aadmi Party have no base in Dakha constituency: Sandhu

ਲੁਧਿਆਣਾ  :  ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਕਾਂਗਰਸ ਤੋਂ ਰੁੱਸ ਕੇ ਹੋਰਾਂ ਪਾਰਟੀਆਂ ‘ਚ ਗਏ ਕਾਂਗਰਸੀਆਂ ਦੀ ਮੁੜ ਘਰ ਵਾਪਸੀ ਮੁਹਿੰਮ ਦੇ ਨਾਲ ਹੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ।

ਇਸੇ ਮੁਹਿੰਮ ਤਹਿਤ ਪਿੰਡ ਛੱਜਾਵਾਲ ਵਿਖੇ ਆਪਣੇ ਸਾਥੀਆਂ ਨਾਲ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋਏ ਮਹਿੰਦਰ ਸਿੰਘ ਨੇ ਮੁੜ ਕਾਂਗਰਸ ਪ੍ਰਤੀ ਪਿਆਰ ਪ੍ਰਗਟਾਉਂਦਿਆਂ ਕੈਪਟਨ ਸੰਧੂ ਦੀ ਪੇ੍ਰਰਣਾ ਸਦਕਾ ਉਨ੍ਹਾਂ ਨਾਲ ਹੱਥ ਮਿਲਾ ਲਿਆ ਹੈ।

ਵੀਰਵਾਰ ਕੈਪਟਨ ਸੰਦੀਪ ਸੰਧੂ ਛੱਜਾਵਾਲ ਪੁੱਜੇ ਤੇ ਮਹਿੰਦਰ ਸਿੰਘ ਦਾ ਮੁੜ ਪਾਰਟੀ ‘ਚ ਆਉਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਮੁੜ ਕਾਂਗਰਸ ਦਾ ਹੈ। ਇਸ ਲਈ ਉਹ ਨਹੀਂ ਚਾਹੁੰਦੇ ਕਿ ਕੋਈ ਕਾਂਗਰਸ ਪਾਰਟੀ ਦੇ ਪਰਿਵਾਰ ਦਾ ਮੈਂਬਰ ਪਾਰਟੀ ਤੋਂ ਦੂਰ ਹੋਵੇ, ਇਸੇ ਲਈ ਉਨ੍ਹਾਂ ਵੱਲੋਂ ਗਿੱਲੇ ਸ਼ਿਕਵਿਆਂ ਨੂੰ ਦੂਰ ਕਰਕੇ ਪਾਰਟੀ ਵਰਕਰਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ।

ਕੈਪਟਨ ਸੰਧੂ ਨੇ ਕਿਹਾ ਵਰਕਰ ਪਾਰਟੀ ਦੀ ਰੀੜ ਹੁੰਦੇ ਹਨ। ਅੱਜ ਦਾਖਾ ਹਲਕੇ ‘ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਕੋਈ ਅਧਾਰ ਨਹੀਂ ਹੈ, ਜਿਸ ਦਾ ਸਬੂਤ ਜਿੱਥੇ ਕੱਲ੍ਹ ਤਿੰਨ ਪਿੰਡਾਂ ‘ਚ ਅਕਾਲੀ ਦਲ ਤੇ ਆਪ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋਣ ਵਾਲਿਆਂ ਦਾ ਹੜ੍ਹ ਆ ਗਿਆ, ਉਥੇ ਅੱਜ ਵੀ ਬੇਟ ਇਲਾਕੇ ਵਿਚ ਵਿਰੋਧੀਆਂ ਪਾਰਟੀਆਂ ਦੀ ਨੀਤੀਆਂ ਤੋਂ ਪਰੇਸ਼ਾਨ ਵਰਕਰ ਕਾਂਗਰਸ ਨਾਲ ਆ ਜੁੜੇ।

 

Facebook Comments

Trending