ਪੰਜਾਬੀ
ਦਿਲ ਦੇ ਮਰੀਜ਼ਾਂ ਲਈ ਖ਼ਤਰਨਾਕ ਹੈ Air Pollution, ਜਾਣੋ ਬਚਾਅ ਲਈ ਟਿਪਸ ?
Published
2 years agoon
ਹਵਾ ਪ੍ਰਦੂਸ਼ਣ ਦੇ ਕਾਰਨ ਫੇਫੜਿਆਂ ਦੇ ਕੈਂਸਰ, ਇੰਫੈਕਸ਼ਨ ਵਰਗੇ ਮਰੀਜ਼ਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸ ਤੋਂ ਬਚਣ ਲਈ ਜਿਥੇ ਸਰਕਾਰ ਇੱਕ ਪਾਸੇ ਬਹੁਤ ਉਪਰਾਲੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਸਾਨੂੰ ਵੀ ਖੁਦ ਦਾ ਬਚਾਅ ਕਰਨਾ ਚਾਹੀਦਾ ਹੈ ਜੋ ਕਿ ਸਭ ਤੋਂ ਜ਼ਰੂਰੀ ਹੈ।
ਕਿਉਂ ਘਾਤਕ ਹੈ ਹਵਾ ਪ੍ਰਦੂਸ਼ਣ : ਏਮਜ਼ ਦੇ ਇੱਕ ਡਾਕਟਰ ਦੀ ਰਿਸਰਚ ਦੇ ਅਨੁਸਾਰ ਜਿਨ੍ਹਾਂ ਇਲਾਕਿਆਂ ‘ਚ ਹਵਾ ਪ੍ਰਦੂਸ਼ਣ ਵਿੱਚ ਵਾਧਾ ਪਾਇਆ ਜਾਂਦਾ ਹੈ ਉੱਥੇ ਦਿਲ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਦੂਸ਼ਿਤ ਕਣ ਦਿਲ ਤੱਕ ਖੂਨ ਪਹੁੰਚਾਉਣ ਵਾਲੀ ਆਰਟਰੀ ਦੀ ਐਂਡੋਥੈਲੀਅਮ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਬਚਣ ਲਈ ਦਿਲ ਦੇ ਮਰੀਜ਼ਾਂ ਨੂੰ ਗੁਣਗੁਣਾ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ। ਇਸਦੇ ਨਾਲ ਹੀ ਸਮੇਂ ਸਿਰ ਦਵਾਈ ਲਓ ਅਤੇ ਕਸਰਤ ਕਰੋ।
ਹਵਾ ਪ੍ਰਦੂਸ਼ਣ ਤੋਂ ਇਸ ਤਰ੍ਹਾਂ ਕਰੋ ਬਚਾਅ
ਬਾਹਰ ਜਾਣ ਤੋਂ ਪਹਿਲਾਂ ਹਵਾ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਕਰੋ ਅਤੇ ਮਾਸਕ ਜ਼ਰੂਰ ਪਹਿਨੋ। ਲੱਕੜ ਜਾਂ ਕੂੜਾ ਨੂੰ ਨਾ ਸਾੜੋ ਕਿਉਂਕਿ ਇਸ ਨਾਲ ਵੀ ਹਵਾ ਪ੍ਰਦੂਸ਼ਣ ਫੈਲਦਾ ਹੈ। ਜ਼ਿਆਦਾ ਹਵਾ ਪ੍ਰਦੂਸ਼ਣ ਦੇ ਪੱਧਰ ਦੇ ਦੌਰਾਨ ਬਾਹਰ ਕੰਮ ਕਰਨ ਤੋਂ ਪ੍ਰਹੇਜ ਕਰੋ। ਜੇ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ ਤਾਂ ਜੋ ਸਰੀਰ ਹਾਈਡਰੇਟਿਡ ਰਹੇ। ਆਪਣੀ ਖੁਰਾਕ ਵਿਚ ਹਰੀਆਂ ਸਬਜ਼ੀਆਂ ਦਾ ਜੂਸ, ਨਾਰੀਅਲ ਪਾਣੀ ਸ਼ਾਮਲ ਕਰੋ ਤਾਂ ਜੋ ਸਰੀਰ ਡੀਟੌਕਸ ਹੋਵੇ। ਅੱਖਾਂ ‘ਤੇ ਐਨਕਾਂ ਜ਼ਰੂਰ ਲਗਾਓ ਤਾਂ ਜੋ ਤੁਸੀਂ ਪ੍ਰਦੂਸ਼ਣ ਤੋਂ ਹੋਣ ਵਾਲੀ ਇਰੀਟੇਸ਼ਨ ਤੋਂ ਬਚੇ ਰਹੋ।ਘਰ ਦੇ ਖਿੜਕੀ-ਦਰਵਾਜ਼ੇ ਬੰਦ ਰੱਖੋ ਅਤੇ ਏਅਰ ਪਿਯੂਰੀਫਾਇਰ ਦੀ ਵਰਤੋਂ ਕਰੋ ਤਾਂ ਜੋ ਘਰ ਦੀ ਹਵਾ ਦੂਸ਼ਿਤ ਨਾ ਹੋਵੇ। ਕਾਰ, ਘਰ ਅਤੇ ਹੋਰ ਚੀਜ਼ਾਂ ਦੀ ਸਫਾਈ ਲਈ ਖਤਰਨਾਕ ਕੈਮੀਕਲ-ਅਧਾਰਤ ਉਤਪਾਦਾਂ ਦੀ ਬਜਾਏ ਈਕੋ-ਫ੍ਰੈਂਡਲੀ ਉਤਪਾਦਾਂ ਦੀ ਵਰਤੋਂ ਕਰੋ।
ਇਨ੍ਹਾਂ ਬਿਮਾਰੀਆਂ ਦਾ ਬਣਦਾ ਹੈ ਕਾਰਨ : ਹਵਾ ਪ੍ਰਦੂਸ਼ਣ ਫੇਫੜਿਆਂ ਦਾ ਕੈਂਸਰ, ਅਸਥਮਾ, ਸੀਓਪੀਡੀ (Chronic obstructive pulmonary disease) ਅਤੇ ਐਲਰਜੀ ਦਾ ਕਾਰਨ ਬਣ ਸਕਦਾ ਹੈ। ਸਿਰਫ ਇਹ ਹੀ ਨਹੀਂ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਸਾਹ ਦੀ ਬਿਮਾਰੀ ਨੂੰ ਵੀ ਵਧਾ ਸਕਦਾ ਹੈ। ਇਹ ਉਨ੍ਹਾਂ ਲਈ ਖ਼ਤਰਨਾਕ ਹੈ ਜੋ ਪਹਿਲਾਂ ਹੀ ਸਾਹ ਦੀ ਬਿਮਾਰੀ ਨਾਲ ਜੂਝ ਰਹੇ ਹਨ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ