ਪੀਏਯੂ ਦੇ ਖੇਤੀ ਉੱਦਮੀਆਂ ਨੇ ਬੀਤੇ ਦਿਨੀਂ ਸਿਫ਼ਟ ਲੁਧਿਆਣਾ ਦੁਆਰਾ ਲਾਏ ਕਿਸਾਨ ਮੇਲੇ ਵਿਚ ਭਾਗ ਲਿਆ। ਇਨ੍ਹਾਂ ਵਿੱਚ ਦੋ ਉੱਦਮੀਆਂ ਨੂੰ ਉਹਨਾਂ ਦੀਆਂ ਪ੍ਰਦਰਸ਼ਨੀਆਂ ਲਈ ਸਨਮਾਨਿਤ ਕੀਤਾ ਗਿਆ। ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ ਦੇ ਇਨਕਿਊਬੇਟੀ ਸ਼੍ਰੀ ਅਭਿਨਵ ਮਹਾਜਨ ਨੇ ਮਸ਼ੀਨ ਸ਼੍ਰੇਣੀ ਵਿੱਚ ਦੂਜਾ ਇਨਾਮ ਜਿੱਤਿਆ ਹੈ। ਉਨ੍ਹਾਂ ਦੀ ਫਰਮ ਖੇਤੀਬਾੜੀ ਉਦਯੋਗ ਦੀਆਂ ਸਹਿਯੋਗੀ ਧਿਰਾਂ ਲਈ ਸੰਚਾਰ ਅਤੇ ਹਿਸਾਬ ਕਿਤਾਬ ਲਈ ਇੱਕ ਐਪ ਆਧਾਰਿਤ ਪਲੇਟਫਾਰਮ ਵਿਕਸਿਤ ਕਰ ਰਹੀ ਹੈ।

ਇੱਕ ਹੋਰ ਉੱਦਮੀ ਸ਼੍ਰੀਮਤੀ ਸ਼ਰੂਤੀ ਗੋਇਲ ਨੇ ਵੀ ਇਸ ਕਿਸਾਨ ਮੇਲੇ ਵਿੱਚ ਪ੍ਰਦਰਸ਼ਨੀ ਦੀ ਸ਼੍ਰੇਣੀ ਵਿੱਚ ਦੂਜਾ ਇਨਾਮ ਜਿੱਤਿਆ। ਇਹ ਉੱਦਮੀ ਗਲੁਟਨ ਮੁਕਤ ਮਿਸ਼ਟੀ ਗੁਲਾਬ ਪੇਟਲ ਜੈਮ ਦਾ ਨਿਰਮਾਣ ਕਰ ਰਿਹਾ ਹੈ। ਸਟਾਰਟਅੱਪ ਨੇ ਪ੍ਰਦਰਸ਼ਨੀ ਵਿੱਚ ਉਤਪਾਦ ਵੀ ਵੇਚੇ।

ਅਪਰ ਨਿਰਦੇਸ਼ਕ ਸੰਚਾਰ ਡਾ: ਤੇਜਿੰਦਰ ਸਿੰਘ ਰਿਆੜ ਨੇ ਉੱਦਮੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਨਵੀਨਤਾ ਲਿਆਉਣ ਅਤੇ ਸਕਾਰਾਤਮਕ ਨਜ਼ਰੀਆ ਰੱਖਣ ਲਈ ਉਤਸ਼ਾਹਿਤ ਕੀਤਾ । ਪਾਬੀ ਦੇ ਸਹਿ ਨਿਗਰਾਨ ਡਾ. ਪੂਨਮ ਏ. ਸਚਦੇਵ ਨੇ ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ ਦੀ ਸਮੁੱਚੀ ਟੀਮ ਨੂੰ ਉੱਦਮੀਆਂ ਨੂੰ ਸਮਰਥਨ ਦੇਣ ਅਤੇ ਉਨ੍ਹਾਂ ਨੂੰ ਚੰਗੀ ਮੰਡੀਕਰਨ ਅਗਵਾਈ ਦੇਣ ਲਈ ਕੀਤੇ ਸ਼ਾਨਦਾਰ ਯਤਨਾਂ ਲਈ ਵਧਾਈ ਦਿੱਤੀ।