Connect with us

ਪੰਜਾਬੀ

ਖੇਤੀ ਇੰਜਨੀਅਰਿੰਗ ਵਿਦਿਆਰਥੀ ਰਾਸ਼ਟਰ ਪੱਧਰੀ ਮੁਕਾਬਲੇ ਵਿੱਚ ਰਹੇ ਉਪ ਜੇਤੂ

Published

on

Agricultural engineering students were runners-up in the national level competition
ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 2019 ਬੈਚ ਦੇ 25 ਮੈਂਬਰਾਂ ਦੀ ਟੀਮ ਨੇ ਰਾਸਟਰੀ ਪੱਧਰ ਦੇ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ| ਟੈਕਨਾਲੋਜੀ ਇਨੋਵੇਸਨ ਫੋਰਮ ਫਾਰ ਐਗਰੀਕਲਚਰਲ ਨਰਚਰਿੰਗ ਰਾਸਟਰੀ ਪੱਧਰ ਤੇ ਵਿਦਿਆਰਥੀਆਂ ਦਾ ਮੁਕਾਬਲਾ ਹੈ ਜੋ ਸੁਸਾਇਟੀ ਆਫ ਆਟੋਮੋਬਾਈਲ ਇੰਜੀਨੀਅਰਜ ਇੰਡੀਆ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ | ਇਸ ਮੁਕਾਬਲੇ ਦਾ ਮੰਤਵ ਪਿਆਜ਼ ਪੁੱਟਣ ਵਾਲੀ ਮਸ਼ੀਨ ਦਾ ਵਿਕਾਸ ਕਰਨਾ ਸੀ |
ਨਾਮਜਦ ਜੱਜਾਂ ਦੀ ਇੱਕ ਟੀਮ ਨੇ ਮਸੀਨ ਦੇ ਡਿਜਾਈਨ, ਵਰਤੋਂ ਅਤੇ ਕਾਰਜ ਸਮਰਥਾ ਨੂੰ ਜਾਨਣ ਲਈ ਪੀ.ਏ.ਯੂ. ਦਾ ਦੌਰਾ ਕੀਤਾ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਦਮ ਦੀ ਸਲਾਘਾ ਕੀਤੀ | ਉਹਨਾਂ ਕਿਹਾ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਬਿਹਤਰੀਨ ਖੇਤੀ ਇੰਜਨੀਅਰ ਬਣਕੇ ਖੇਤੀ ਖੇਤਰ ਦੀ ਸੇਵਾ ਨਾਲ ਜੁੜਨਗੇ |

Facebook Comments

Trending