ਲੁਧਿਆਣਾ : ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਜਾਣ ਵਾਲੇ ਯਾਤਰੀ ਹੁਣ ਪੰਜਾਬ ਰੋਡਵੇਜ਼ ਦੀਆਂ ਲਗਜ਼ਰੀ ਬੱਸਾਂ ਜ਼ਰੀਏ ਬਿਨਾਂ ਕਿਸੇ ਪਰੇਸ਼ਾਨੀ ਦੇ ਯਾਤਰਾ ਕਰ ਸਕਣਗੇ। ਜਾਣਕਾਰੀ ਮੁਤਾਬਕ ਏਅਰਪੋਰਟ ਤੋਂ ਪਹਿਲਾਂ ਸੰਤੂਰ ਹੋਟਲ ਦੇ ਨੇੜੇ ਏਅਰਪੋਰਟ ਤੋਂ 3 ਕਿਲੋਮੀਟਰ ਦੂਰ ਨਵੀਂ ਸਟੇਜ ਕ੍ਰਿਏਟ ਕੀਤੀ ਜਾਵੇਗੀ। ਨਵੀਂ ਦਿੱਲੀ ਆਈ. ਐੱਸ. ਬੀ. ਟੀ. ਬੱਸ ਸਟੈਂਡ ਤੋਂ ਏਅਰਪੋਰਟ ਕਰੀਬ 26 ਕਿਲੋਮੀਟਰ ਦੀ ਦੂਰੀ ’ਤੇ ਹੈ।
ਏਅਰਪੋਰਟ ਤੋਂ ਬਾਹਰ ਬੱਸ ਸਟੈਂਡ ਦੇ ਰੂਪ ’ਚ ਪਰਮਿਟ ਦੀ ਨਵੀਂ ਸਟੇਜ ਬਣਾ ਕੇ ਯਾਤਰੀਆਂ ਨੂੰ ਏਅਰਪੋਰਟ ਤੱਕ ਨਵੀਂ ਦਿੱਲੀ ਏਅਰਪੋਰਟ ਵੱਲੋਂ ਫਰੀ ਸਰਵਿਸ ਦਿੱਤੀ ਜਾਵੇਗੀ। ਪੰਜਾਬ ਰੋਡਵੇਜ ਦੇ ਡਿਪਟੀ ਡਾਇਰੈਕਟਰ, ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰਾਲਵਾ ਦੇ ਏਅਰਪੋਰਟ ਅਧਿਕਾਰੀਆਂ ਵਿਚਾਲੇ ਵੀਰਵਾਰ ਨੂੰ ਵੀ ਕਰੀਬ ਤਿੰਨ ਘੰਟੇ ਲੰਬੀ ਚੱਲੀ ਮੀਟਿੰਗ ’ਚ ਇਹ ਸਹਿਮਤੀ ਬਣੀ।
ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਲਗਜ਼ਰੀ ਬੱਸਾਂ ਦੀ ਸਰਵਿਸ ਸ਼ੁਰੂ ਹੁੰਦੀ ਹੈ ਤਾਂ ਭਵਿੱਖ ’ਚ ਉਸ ਨੂੰ ਰੋਕਿਆ ਨਾ ਜਾਵੇ ਅਤੇ ਕੋਰਟ ਦੀ ਦਖ਼ਲਅੰਦਾਜ਼ੀ ਨਾਲ ਉਸ ਨੂੰ ਵਿਰੋਧੀ ਟਰਾਂਸਪੋਰਟ ਕੰਪਨੀਆਂ ਵੀ ਰੋਕ ਨਾ ਸਕਣ। ਮੀਟਿੰਗ ’ਚ ਪੰਜਾਬ ਤੋਂ ਰੋਡਵੇਜ ਦੇ ਡਿਪਟੀ ਡਾਇਰੈਕਟਰ ਓ. ਪੀ. ਮਿਸ਼ਰਾ ਅਤੇ ਸਟੇਟ ਟਰਾਂਸਪੋਰਟ ਅਥਾਰਿਟੀ ਅਤੇ ਚੀਫ਼ ਸੈਕਟਰੀ ਆਸ਼ੀਸ਼ ਕੁੰਦਰਾ ਸਮੇਤ ਏਅਰਪੋਰਟ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ।