ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਐਸ.ਐਸ.ਵੇਸਟਲਿੰਕ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਵੀਂ ਦਿੱਲੀ ਨਾਲ ਇਕ ਸਮਝੌਤਾ ਪੱਤਰ ‘ਤੇ ਦਸਤਖ਼ਤ ਕੀਤੇ ਹਨ, ਜਿਸ ਅਨੁਸਾਰ ਬਿਸਕੁਟ, ਸਨੈਕਸ ਤੇ ਨੂਡਲਜ਼ ਦੇ ਬਚੇ ਅੰਸ਼ ਨੂੰ ਪਸ਼ੂ ਫੀਡ ਵਜੋਂ ਵਰਤਣ ਸੰਬੰਧੀ ਖੋਜ ਕੀਤੀ ਜਾਵੇਗੀ।
ਸਮਝੌਤੇ ਦੇ ਤਹਿਤ ਡੇਅਰੀ ਪਸ਼ੂਆਂ ਦੇ ਦੁੱਧ ਉਤਪਾਦਨ, ਕਵਾਲਿਟੀ ਅਤੇ ਪ੍ਰਜਣਨ ‘ਤੇ ਪੈਂਦੇ ਪ੍ਰਭਾਵਾਂ ਸੰਬੰਧੀ ਅਧਿਐਨ ਕੀਤਾ ਜਾਵੇਗਾ। ਇਹ ਸਮਝੌਤਾ ਡਾ. ਜਤਿੰਦਰਪਾਲ ਸਿੰਘ ਗਿੱਲ ਨਿਰਦੇਸ਼ਕ ਖੋਜ ਅਤੇ ਸਾਕੇਤ ਦੇਵ ਨਿਰਦੇਸ਼ਕ ਵੇਸਟਲਿੰਕ ਕੰਪਨੀ ਨੇ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਦੀ ਨਿਰਦੇਸ਼ਨਾਂ ਅਧੀਨ ਦਸਤਖ਼ਤ ਕੀਤਾ। ਇਸ ਪ੍ਰੋਜੈਕਟ ਦੇ ਮੁੱਖ ਨਿਰੀਖਕ ਡਾ. ਜਸਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਅਧਿਐਨ ਤਹਿਤ ਪਸ਼ੂਆਂ ਦੇ ਉਤਪਾਦਨ ਅਤੇ ਪ੍ਰਜਣਨ ਕਿਰਿਆ ਦਾ ਮੁਲਾਂਕਣ ਕੀਤਾ ਜਾਵੇਗਾ।