ਲੁਧਿਆਣਾ : ਪੀਏਯੂ ਨੇ ਸੋਧੇ ਹੋਏ ਪੀਏਯੂ ਪੱਕੇ ਗੁੰਬਦ ਵਾਲੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਪਰਮ ਹਾਈਟੈੱਕ, ਲੁਧਿਆਣਾ ਨਾਲ ਇੱਕ ਸੰਧੀ ’ਤੇ ਹਸਤਾਖਰ ਕੀਤੇ | ਇਹ ਬਾਇਓਗੈਸ ਤਕਨਾਲੋਜੀ ਨੂੰ ਭਾਰਤੀ ਖੇਤੀ ਖੋਜ ਪ੍ਰੀਸਦ ਵਲੋਂ ਫੰਡ ਕੀਤੇ ਖੇਤੀ ਅਤੇ ਖੇਤੀ-ਅਧਾਰਿਤ ਉਦਯੋਗਾਂ ਵਿੱਚ ਊਰਜਾ ’ਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਤਹਿਤ ਡਿਜਾਇਨ ਅਤੇ ਵਿਕਸਤ ਕੀਤਾ ਗਿਆ ਹੈ|
ਨਿਰਦੇਸਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਪਰਮ ਹਾਈਟੈੱਕ ਦੇ ਸ਼੍ਰੀ ਪਰਮਜੀਤ ਸਿੰਘ ਨੇ ਆਪਣੀ ਸੰਸਥਾ ਦੀ ਤਰਫੋਂ ਸਮਝੌਤੇ ਦੀਆਂ ਸਰਤਾਂ ’ਤੇ ਹਸਤਾਖਰ ਕੀਤੇ| ਸਮਝੌਤੇ ਦੇ ਅਨੁਸਾਰ, ਯੂਨੀਵਰਸਿਟੀ ਵਲੋਂ ਭਾਰਤ ਵਿੱਚ 25 ਘਣ ਮੀਟਰ/ਦਿਨ ਤੋਂ 500 ਘਣ ਮੀਟਰ/ਦਿਨ ਤੱਕ ਦੀ ਸਮਰੱਥਾ ਵਾਲੇ ਫਿਕਸਡ ਡੋਮ ਟਾਈਪ ਜਨਤਾ ਮਾਡਲ ਬਾਇਓਗੈਸ ਪਲਾਂਟ ਬਣਾਉਣ ਲਈ ਕੰਪਨੀ ਨੂੰ ਅਧਿਕਾਰਾਂ ਦਿੱਤੇ ਗਏ|
ਡਾ. ਅਗਰਵਾਲ ਨੇ ਕਿਹਾ ਕਿ ਇਸ ਤਕਨੀਕ ਅਨੁਸਾਰ ਰਹਿੰਦ-ਖੂੰਹਦ ਜਿਵੇਂ ਪਸੂਆਂ ਦਾ ਗੋਹਾ, ਮੁਰਗੀਆਂ ਦੀਆਂ ਵਿੱਠਾਂ ਆਦਿ ਨੂੰ ਥਰਮਲ ਕਾਰਜਾਂ ਲਈ ਬਾਲਣ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ| ਇਹ ਤਕਨਾਲੋਜੀ ਖਾਸ ਤੌਰ ’ਤੇ ਪੇਂਡੂ ਖੇਤਰ ਵਿੱਚ ਸਫਾਈ ਅਤੇ ਹਰੀ ਊਰਜਾ ਦੇ ਉਤਪਾਦਨ ਵਿੱਚ ਮਦਦ ਕਰਦੀ ਹੈ| ਡਾ. ਸੂਚ ਨੇ ਦੱਸਿਆ ਕਿ ਇਸ ਕਿਸਮ ਦੇ ਪਲਾਂਟ ਦੀ ਉਸਾਰੀ ਸੌਖੀ ਹੈ ਅਤੇ ਇਹ ਇੱਟਾਂ ਦਾ ਢਾਂਚਾ ਹੈ| ਇਹ ਡਿਜਾਈਨ ਦੇਸ ਦੇ ਸਾਰੇ ਖੇਤਰਾਂ ਲਈ ਢੁਕਵਾਂ ਹੈ|