ਲੁਧਿਆਣਾ : ਬੱਕਰੀ ਪਾਲਣ ਦੇ ਕਿੱਤੇ ‘ਚ ਆਮਦਨ ਵਧਾਉਣ ਅਤੇ ਇਸ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਗਰੀਨ ਪਾਕੇਟਸ ਪ੍ਰਾਈਵੇਟ ਲਿਮਟਿਡ ਨਾਲ ਇਕ ਸਮਝੌਤਾ ਕੀਤਾ ਗਿਆ ਹੈ।
ਵੈਟਰਨਰੀ ਯੂਨੀਵਰਸਿਟੀ ਤੇ ਕੰਪਨੀ ਵਲੋਂ ਬੱਕਰੀ ਪਾਲਣ ਦੀ ਭਲਾਈ ਲਈ ਸਮੂਹਿਕ ਯਤਨ ਕੀਤੇ ਜਾਣਗੇ। ਇਸ ਸਮਝੌਤੇ ਤਹਿਤ ਪੰਜਾਬ ਵਿਚ ਬੱਕਰੀ ਪਾਲਣ ਨੂੰ ਵਿਗਿਆਨਕ ਪੱਧਤੀ ’ਤੇ ਕਰਨ ‘ਚ ਸਹਾਇਤਾ ਮਿਲੇਗੀ। ਨਿਰਦੇਸ਼ਕ ਖੋਜ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ ਨਿਰਦੇਸ਼ਕ ਗਰੀਨ ਪਾਕੇਟਸ ਬੀ. ਐਸ. ਬਰਾੜ ਵਲੋਂ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਹੀ ਪਾਈ ਗਈ।
ਡਾ. ਗਿੱਲ ਨੇ ਕਿਹਾ ਕਿ ਇਹ ਕੰਪਨੀ ਇਸ ਸਮਝੌਤੇ ਤਹਿਤ ਯੂਨੀਵਰਸਿਟੀ ਦੀਆਂ ਸੇਵਾਵਾਂ ਬਹੁਤ ਘੱਟ ਕੀਮਤ ‘ਤੇ ਵਰਤ ਸਕੇਗੀ, ਜਦਕਿ ਯੂਨੀਵਰਸਿਟੀ ਇਸ ਕੰਪਨੀ ਦੀਆਂ ਬੱਕਰੀਆਂ ਉਪਰ ਕਈ ਨਵੇਂ ਤਜ਼ਰਬੇ ਕਰ ਸਕੇਗੀ।