ਲੁਧਿਆਣਾ : ਲੁਧਿਆਣਾ ਵਿਚ ਪਿਛਲੇ ਦੋ ਹਫ਼ਤਿਆਂ ਤੋਂ ਬੱਦਲ ਛਾਏ ਹੋਏ ਸਨ ਤੇ ਸੂਰਜ ਗਾਇਬ ਸੀ। ਜਿਸ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਿਆ ਪਰ ਸ਼ੁੱਕਰਵਾਰ ਦੀ ਸਵੇਰ ਨੇ ਠੰਡ ਤੋਂ ਕੁਝ ਰਾਹਤ ਮਿਲੀ। ਸਵੇਰੇ ਧੁੱਪ ਨਿਕਲ ਰਹੀ ਸੀ। ਕਈ ਦਿਨਾਂ ਬਾਅਦ ਸੂਰਜ ਚੜ੍ਹਿਆ ਦੇਖ ਕੇ ਲੋਕਾਂ ਦੇ ਚਿਹਰੇ ਵੀ ਖਿੜ ਗਏ।
ਹਾਲਾਂਕਿ ਸੂਰਜ ਦੇ ਵਿਚਕਾਰ ਬੱਦਲ ਵੀ ਆ ਰਹੇ ਸਨ। ਸਵੇਰੇ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਵਾ ਗੁਣਵੱਤਾ ਸੂਚਕ ਅੰਕ 105 ਰਿਹਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਆਸਮਾਨ ‘ਚ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੀ ਸੰਭਾਵਨਾ ਸੀ। ਕੱਲ੍ਹ ਵੀ ਮੀਂਹ ਪੈਣ ਦੀ ਸੰਭਾਵਨਾ ਹੈ।