ਟਮਾਟਰ ਤੋਂ ਬਾਅਦ ਹੁਣ ਪਿਆਜ਼ ਨੇ ਵੀ ਅੱਖਾਂ ’ਚੋਂ ਹੰਝੂ ਕੱਢਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ 4 ਦਿਨਾਂ ’ਚ ਪਿਆਜ਼ ਦੀ ਕੀਮਤ ’ਚ ਵੀ ਬੰਪਰ ਉਛਾਲ ਦੇਖਿਆ ਗਿਆ ਹੈ। 15 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਹੁਣ 20 ਤੋਂ 25 ਰੁਪਏ ਵਿਚ ਮਿਲ ਰਿਹਾ ਹੈ। ਇਸ ਤਰ੍ਹਾਂ ਪਿਆਜ਼ ਵੀ ਪਿਛਲੇ 4 ਦਿਨਾਂ ’ਚ 10 ਰੁਪਏ ਮਹਿੰਗਾ ਹੋ ਗਿਆ ਹੈ। ਜੇ ਪਿਆਜ਼ ਦੇ ਹੋਲਸੇਲ ਰੇਟ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ’ਚ 25 ਫੀਸਦੀ ਦਾ ਵਾਧਾ ਹੋਇਆ ਹੈ।
27 ਜੂਨ ਨੂੰ ਨਾਸਿਕ ਮੰਡੀ ’ਚ ਪਿਆਜ਼ ਦਾ ਔਸਤਨ ਭਾਅ 1201 ਰੁਪਏ ਪ੍ਰਤੀ ਕੁਇੰਟਲ ਸੀ। ਉੱਥੇ ਹੀ ਅਗਲੇ ਦਿਨ ਇਸ ਦੀ ਕੀਮਤ ’ਚ 79 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਇਸ ਤਰ੍ਹਾਂ 28 ਜੂਨ ਨੂੰ ਪਿਆਜ਼ ਦੀ ਕੀਮਤ ਵਧ ਕੇ 1280 ਰੁਪਏ ਪ੍ਰਤੀ ਕੁਇੰਟਲ ਹੋ ਗਈ। ਉੱਥੇ ਹੀ 29 ਜੂਨ ਨੂੰ ਪਿਆਜ਼ ਦਾ ਰੇਟ 1280 ਤੋਂ ਵਧ ਕੇ 1300 ਰੁਪਏ ੁਪ੍ਰਤੀ ਕੁਇੰਟਲ ’ਤੇ ਪੁੱਜ ਗਿਆ। ਟਮਾਟਰ ਤੋਂ ਬਾਅਦ ਪਿਆਜ਼ ਮਹਿੰਗੇ ਹੋਣ ਕਾਰਣ ਆਮ ਜਨਤਾ ਪ੍ਰੇਸ਼ਾਨ ਹੋ ਗਈ ਹੈ।